ਸੁਖਬੀਰ ਬਾਦਲ ਨੇ ਰੈਲੀ 'ਚ ਖੜਕਾਤੇ ਢੀਂਡਸੇ,ਓਹੀ ਢੀਂਡਸਾ ਜੋ ਪਹਿਲਾ ਬਾਪ ਸਮਾਨ ਹੁੰਦਾ ਸੀ

Tags

ਪੰਜਾਬ ਵਿੱਚ ਕਿਸਾਨਾਂ ਦਾ ਕਾਰਜ਼ਾ ਮਾਫ਼ੀ ,ਕਿਸਾਨਾਂ ਵੱਲੋਂ ਖੁ ਦ ਕੁ ਸ਼ੀ ਆਂ, ਬਿਜਲੀ ਦੀ ਦਰਾਂ, ਬੇਰੁਜਗਾਰੀ ਜਿਹੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਭਰ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿ ਲਾ ਫ਼ ਰੋ ਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਲੜੀ ਵਿੱਚ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਫ਼ਰੀਦਕੋਟ ਵਿੱਚ ਰੋ ਸ ਧਰਨਾ ਕੀਤਾ। ਇਸ ਧਰਨੇ 'ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿ ਰੁੱ ਧ ਜੰਮ ਕੇ ਵਰ੍ਹੇ ਤੇ ਸੂਬੇ 'ਚ ਵਿ ਗ ੜ ਰਹੀ ਕਾਨੂੰਨ ਵਿਵਸਥਾ ਲਈ ਕੈਪਟਨ ਸਰਕਾਰ ਨੂੰ ਜਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਵਿਗੜ ਰਹੀ ਆਰਥਿਕ ਹਾਲਤ ਤੇ ਬਿਜਲੀ ਦੀਆਂ ਦਰਾਂ 'ਚ ਲਗਾਤਾਰ ਹੋ ਰਹੇ ਵਾਧੇ ਲਈ ਸੂਬੇ ਦੀ ਕਾਂਗਰਸ ਸਰਕਾਰ ਜਿੰਮੇਵਾਰ ਹੈ।

ਸੁਖਬੀਰ ਬਾਦਲ ਨੇ ਆਪਣੇ ਭਾਸ਼ਣ 'ਚ ਕੈਪਟਨ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕਰਨ ਦੇ ਇ ਲ ਜ਼ਾ ਮ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਗਲੀਆਂ ਚੋਣ 'ਚ ਅਕਾਲੀ-ਬੀਜੇਪੀ ਸਰਕਾਰ ਹੀ ਬਣੇਗੀ। ਇਸ ਵਿੱਚ ਬੀਜੇਪੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਿੰਦਰ ਗਰੇਵਾਲ, ਮਨਤਾਰ ਬਰਾੜ ਸ਼ਾਮਲ ਹੋਏ। ਇਸ ਧਰਨੇ 'ਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।