ਸਾਲ ਦੇ ਪਹਿਲੇ ਦਿਨ ਪਲਟ ਗਈ ਬਾਜ਼ੀ, ਸਰਕਾਰ ਨੇ ਕੀਤੇ ਤਿੰਨ ਅਜਿਹੇ ਵੱਡੇ ਐਲਾਨ, ਰੋਣ ਹਾਕੇ ਹੋਏ ਲੋਕ

Tags

ਨਵਾਂ ਸਾਲ ਚੜ੍ਹਦਿਆਂ ਹੀ ਜਨਤਾ ਨੂੰ 'ਤੇ ਆਰਥਿਕ ਬੋਝ ਵਧ ਗਿਆ ਹੈ। ਕੇਂਦਰ ਸਰਕਾਰ ਨੇ ਜਿੱਥੇ ਰਸੋਈ ਗੈਸ ਤੇ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਬਿਜਲੀ ਦਰਾਂ ’ਚ ਵਾਧੇ ਦੇ ਨਾਲ ਹੀ ਬੱਸ ਕਿਰਾਏ ਵੀ ਵਧਾ ਦਿੱਤੇ ਹਨ। ਪੰਜਾਬ ਸਰਕਾਰ ਨੇ ਬੱਸ ਕਿਰਾਏ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ ਜਿਸ ਨਾਲ ਬੱਸਾਂ ਦਾ ਆਮ ਕਿਰਾਇਆ 114 ਤੋਂ ਵਧ ਕੇ 116 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ ਜੋ ਸਧਾਰਨ ਬੱਸਾਂ ਦਾ ਕਿਰਾਇਆ ਹੈ। ਇਸ ਵਾਧੇ ਨਾਲ਼ ਪੀਆਰਟੀਸੀ ਦੀ ਰੋਜ਼ਾਨਾ ਆਮਦਨੀ ਵਿੱਚ ਕਰੀਬ ਦੋ ਲੱਖ ਰੁਪਏ ਰੋਜ਼ਾਨਾ ਦਾ ਇਜ਼ਾਫਾ ਹੋ ਗਿਆ ਹੈ। ਇਸ ਤਰ੍ਹਾਂ ਸਿਰਫ਼ ਦੋ ਪੈਸੇ ਦੇ ਵਾਧੇ ਨਾਲ਼ ਪੀਆਰਟੀਸੀ ਨੂੰ ਦੋ ਲੱਖ ਰੁਪਏ ਰੋਜ਼ਾਨਾ ਦੇ ਵਾਧੇ ਤਹਿਤ, ਮਹੀਨੇ ਦੀ 60 ਲੱਖ ਤੇ ਸਾਲ ਭਰ ਦੀ 7.20 ਕਰੋੜ ਰੁਪਏ ਦੀ ਆਮਦਨੀ ਵੱਧ ਹੋਵੇਗੀ।

ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਬਗੈਰ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 19 ਰੁਪਏ ਮਹਿੰਗਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਘਰੇਲੂ ਖ਼ਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਕੀਤੀ ਹੈ। ਇਸ ਦੇ ਨਾਲ ਹੀ ਬੱਸ ਕਿਰਾਏ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਬੱਸ ਕਿਰਾਏ ਵਿਚ ਦੋ ਪੈਸੇ ਕਿਲੋਮੀਟਰ ਦੇ ਵਾਧੇ ਨਾਲ਼ ਪੰਜਾਬ ਰੋਡਵੇਜ਼ ਤੇ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਹੋਣ ਵਾਲ਼ੀ ਆਮਦਨੀ ਇਸ ਤੋਂ ਵੱਖਰੀ ਹੈ। ਇਸ ਐਲਾਨ ਤੋਂ ਬਾਅਦ ਆਮ ਬੱਸਾਂ ਦਾ 116 ਪੈਸੇ: ਐਚਵੀਏਸੀ ਦਾ 139 ਪੈਸੇ, ਇੰਟੈਗਰਲ ਦਾ 208 ਪੈਸੇ ਤੇ ਸੁਪਰ ਇੰਟੈਗਰਲ ਦਾ 232 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਹੋ ਗਿਆ ਹੈ।

ਇਸ ਤੋਂ ਇਲਾਵਾ ਤੈਅ ਨਿਯਮਾਂ ਅਨੁਸਾਰ ਐਚਵੀਏਸੀ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 20 ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ 139 ਪੈਸੇ ਹੋ ਗਿਆ ਹੈ। ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 80 ਫੀਸਦੀ ਵੱਧ ਭਾਵ 208 ਪੈਸੇ, ਜਦਕਿ ਸੁਪਰ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ ਸੌ ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ ਕਿਰਾਇਆ ਵਧ ਕੇ ਹੁਣ 232 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ।