ਬੰਦ ਹੋਵੇਗਾ ਬਾਦਲਾਂ ਦਾ ਹੋਟਲ? ਹਿੱਕ ਠੋਕ ਕੇ ਪਿੰਡਾਂ ਵਾਲੇ ਗੱਡਣਗੇ ਝੰਡਾ, ਬੈਂਸ ਵੱਲੋਂ ਸ਼ਾਮਲਾਟ ਜ਼ਮੀਨ ਦਾ ਖੁਲਾਸਾ

Tags

ਪੰਜਾਬ 'ਚ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣਨ 'ਤੇ ਸੁੱਖ ਬਿਲਾਸ ਅਤੇ ਪੰਚਾਇਤੀ ਜ਼ਮੀਨ 'ਤੇ ਬਣਿਆ ਕੈਪਟਨ ਦਾ ਮਹਿਲ ਸਰਕਾਰੀ ਰੈਸਟ ਹਾਊਸ ਵਜੋਂ ਵਰਤੋਂ 'ਚ ਲਿਆਂਦੇ ਜਾਣਗੇ | ਕਿਉਂਕਿ ਪੰਜਾਬ ਸਰਕਾਰ ਵਲੋਂ ਇਕ ਸਾਜ਼ਿਸ਼ ਤੇ ਯੋਜਨਾਬੱਧ ਤਰੀਕੇ ਨਾਲ ਲੈਂਡ ਬੈਂਕ ਐਕਟ ਦੇ ਤਹਿਤ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਇਨਸਾਫ਼ ਪਾਰਟੀ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ | ਪੰਜਾਬ ਸਰਕਾਰ ਦੀ ਇਸ ਸਾਜਿਸ਼ ਨੂੰ ਬੇਨਕਾਬ ਕਰਨ ਅਤੇ 12,278 ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਗਾਮੀ 4 ਜਨਵਰੀ ਤੋਂ ਪੰਜਾਬ ਭਰ 'ਚ 'ਸਾਡੀ ਪੰਚਾਇਤ ਸਾਡੀ ਜ਼ਮੀਨ' ਤਹਿਤ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਹਲਕਾ ਖੰਨਾ ਦੇ ਪਿੰਡ ਭਮੱਦੀ ਤੋਂ ਕੀਤੀ ਜਾਵੇਗੀ |

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਬੈਂਸ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਸੇਵਾ ਮੁਕਤ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ ਅਤੇ ਰਾਜਨੀਤਕ ਨੇਤਾਵਾਂ ਨੇ ਮਿਲੀ ਭੁਗਤ ਕਰਕੇ ਪੰਚਾਇਤਾਂ ਦੀ ਬੇਸ਼ਕੀਮਤੀ ਸ਼ਾਮਲਾਟ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਖ਼ਰੀਦ ਕਰਕੇ ਆਪਣੇ ਨਾਂਅ ਇੰਤਕਾਲ ਕਰਵਾ ਲਏ ਸਨ, ਜਿਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ ਜਨਹਿਤ ਪਟੀਸ਼ਨ 'ਤੇ ਮਾਣਯੋਗ ਅਦਾਲਤ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੀ ਰੌਸ਼ਨੀ 'ਚ ਇਹ ਸਪੱਸ਼ਟ ਆਦੇਸ਼ ਕੀਤੇ ਸਨ ਕਿ

ਜਿਹੜੇ ਲੋਕਾਂ ਨੇ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਖ਼ਰੀਦਿਆ ਹੈ ਉਹ ਜ਼ਮੀਨਾਂ ਵਾਪਸ ਪੰਚਾਇਤਾਂ ਦੇ ਨਾਂਅ ਤਬਦੀਲ ਕੀਤੀਆਂ ਜਾਣ ਕਿਉਂਕਿ ਵੇਲੇਜ਼ ਕਮਾਨ ਲੈਂਡ ਐਕਟ 1961 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨਾਂ ਨੂੰ ਵੇਚਿਆ ਨਹੀਂ ਜਾ ਸਕਦਾ | ਇਸ ਮੌਕੇ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਨੇ ਉਤਰ ਪ੍ਰਦੇਸ਼ 'ਚ ਇਕ ਨਗਰ ਕੀਰਤਨ ਨੂੰ ਰੋਕ ਕੇ ਤਲਾਸ਼ੀ ਲਏ ਜਾਣ ਅਤੇ ਸਿੱਖ ਸ਼ਰਧਾਲੂਆਂ 'ਤੇ ਪਰਚੇ ਦਰਜ ਕੀਤੇ ਜਾਣ ਦੀ ਨਿਖੇਧੀ ਕੀਤੀੇ |