ਟਕਸਾਲੀਆਂ 'ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ!

Tags

ਕਾਂਗਰਸ ਪਾਰਟੀ ਵਿੱਚ ਆਪਣੀ ਧਾਂਕ ਕਈ ਦਹਾਕੇ ਤੱਕ ਜਮਾਉਣ ਵਾਲੇ ਟਕਸਾਲੀ ਕਾਂਗਰਸੀ ਹੁਣ ਸਰਕਾਰ ਤੋਂ ਬਾਅਦ ਸੰਗਠਨ ਵਿੱਚ ਵੀ ਨੁੱਕਰੇ ਲੱਗਦੇ ਜਾ ਰਹੇ ਹਨ। ਕਾਂਗਰਸ ਪਾਰਟੀ ਵਲੋਂ ਸੰਗਠਨ ਵਿੱਚ ਵੀ ਕੋਈ ਜਿਆਦਾ ਤਵੱਜੋਂ ਨਾ ਦੇਣ ਕਰਕੇ ਉਹ ਖ਼ਾਸੇ ਨਰਾਜ਼ ਆ ਰਹੇ ਹਨ, ਜਿਸ ਕਾਰਨ ਉਨਾਂ ਦੇ ਅੰਦਰ ਵੀ ਇੱਕ ਚੀਗਘਾੜੀ ਸੁਲਗ ਰਹੀਂ ਹੈ ਬੀਤੇ ਸਮੇਂ ‘ਚ ਕੈਬਨਿਟ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਅਹੁਦੇ ‘ਤੇ ਰਹੇ ਟਕਸਾਲੀ ਕਾਂਗਰਸੀ ਆਗੂ ਸਭ ਤੋਂ ਜਿਆਦਾ ਉਨਾਂ ਨੌਜਵਾਨ ਕਾਂਗਰਸੀ ਆਗੂਆਂ ਤੋਂ ਔਖੇ ਹਨ, ਜਿਨਾਂ ਨੂੰ ਪਾਰਟੀ ਵਿੱਚ ਆਏ ਹੋਏ ਮਸਾਂ ਕੁਝ ਸਾਲ ਹੀ ਹੋਏ ਹਨ।

ਹਾਲਾਂਕਿ ਕਾਂਗਰਸ ਸਰਕਾਰ ਵਿੱਚ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਅਹੁਦੇ ਵੰਡੇ ਗਏ ਹਨ ਪਰ ਇਨਾਂ ਅਹੁਦਿਆਂ ਵਿੱਚ ਕੋਈ ਜਿਆਦਾ ਕੰਮਕਾਜ ਹੱਥ ਪੱਲੇ ਨਾ ਹੋਣ ਕਰਕੇ ਇਹ ਲੀਡਰ ਸਾਹਮਣੇ ਆ ਕੇ ਸੰਗਠਨ ਲਈ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਰਕਾਰ ਦਰਮਿਆਨ ਤਾਲਮੇਲ ਬਿਠਾਉਣ ਲਈ ਬਣਾਈ ਗਈ ਕਮੇਟੀ ਵਿੱਚ ਇਨਾਂ ਨੂੰ ਥਾਂ ਨਹੀਂ ਦਿੱਤੀ ਗਈ ਹੈ।