92 ਸਾਲ ਦੀ ਉਮਰ 'ਚ ਝਟਕਾ, ਬਾਦਲ ਨੂੰ ਅੱਜ ਦਾ ਦਿਨ ਕਦੇ ਨੀ ਭੁੱਲਣਾ

Tags

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਪਲਟੀਆਂ ਹੈਰਾਨ ਕਰਨ ਵਾਲੀਆਂ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਲਈ ਬੜੀ ਨਿਮੋਸ਼ੀ ਵਾਲੀ ਹਾਲਤ ਬਣ ਗਈ ਹੈ ਕਿਉਂਕਿ ਜਿਸ ਨਾਗਰਿਕਤਾ ਕਾਨੂੰਨ ਦਾ ਹ ਵਾ ਲਾ ਦੇ ਕੇ ਬੀਜੇਪੀ ਨਾਲੋਂ ਨਾਤਾ ਤੋੜਿਆ ਸੀ, ਬੁੱਧਵਾਰ ਨੂੰ ਉਸੇ ਕਾਨੂੰਨ ਨਾਲ ਡਟ ਕੇ ਖੜ੍ਹੇ ਨਜ਼ਰ ਆਏ। ਇਹ ਵੀ ਚਰਚਾ ਹੈ ਕਿ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਮਗਰੋਂ ਵੀ ਦਿੱਲੀ ਦੇ ਕਈ ਵੱਡੇ ਅਕਾਲੀ ਲੀਡਰਾਂ ਨੇ ਬੀਜੇਪੀ ਉਮੀਦਵਾਰਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ 'ਚ ਆਪਣੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਭਾਜਪਾ ਦੀ ਲੋੜ ਵੱਧ ਹੈ।

ਅਕਾਲੀ ਦਲ ਦੇ ਕੌਂਸਲਰ ਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਖੁੱਲ੍ਹ ਕੇ ਬੀਜੇਪੀ ਦੇ ਹੱਕ ਵਿੱਚ ਉੱਤਰ ਗਏ। ਹੁਣ ਸਵਾਲ ਉੱਠ ਰਹੇ ਹਨ ਕਿ ਆਖਰ ਕੀ ਮਜਬੂਰੀਆਂ ਹਨ ਕਿ ਅਕਾਲੀ ਦਲ ਨੇ ਪਹਿਲਾਂ ਬੀਜੇਪੀ ਨੂੰ ਅੱਖਾਂ ਵਿਖਾਈਆਂ ਤੇ ਫਿਰ ਭ ਗ ਵੀਂ ਪਾਰਟੀ ਦੇ ਗੋਦ ਵਿੱਚ ਜਾ ਬੈਠੇ। ਅੰਦਰਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਜੇਪੀ ਤੋਂ ਵੱਖ ਹੋਣ ਦੇ ਐਲਾਨ ਨਾਲ ਦਿੱਲੀ ਇਕਾਈ ਦੋ ਫਾ ੜ ਹੋ ਗਈ ਸੀ। ਦਿੱਲੀ ਦੇ ਜ਼ਿਆਦਾਤਰ ਸਿੱਖ ਕਾਰੋਬਾਰੀ ਹਨ ਜੋ ਕੇਂਦਰ ਵਿੱਚ ਬੀਜੇਪੀ ਸਰਕਾਰ ਹੋਣ ਕਰਕੇ ਕਈ ਤਰ੍ਹਾਂ ਦੇ ਕੰਮ ਲੈਂਦੇ ਹਨ। ਜਦੋਂ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਨੂੰ ਅੱ ਖਾਂ ਵਿਖਾਈਆਂ ਤਾਂ ਦਿੱਲੀ ਦੇ ਬਹੁਤੇ ਅਕਾਲੀ ਲੀਡਰ ਹੱਕੇ-ਬੱਕੇ ਰਹਿ ਗਏ।