ਸਿੱਖਾਂ ਦੀਆਂ ਵੋਟਾਂ ਪੱਟ ਲੈ ਗਿਆ ਕੇਜਰੀਵਾਲ ! ਸਿੱਧੂ ਦੀ ਗੱਡੀ ਦਿੱਲੀ ਜਾਣ ਤੋਂ ਰੋਕੀ ਪੰਜਾਬੀਆਂ ਨੇ!

Tags

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ‘ਤੇ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਬੇ ਇ ਜ਼ ਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਕਰਨ ਲਈ‘ਬਾਹਰੀ ਲੋਕਾਂ’ ਨੂੰ ਲਿਆ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਆਪ ਨੂੰ ਹਰਾਉਣ ਲਈ ਭਾਜਪਾ 200 ਸੰਸਦ ਮੈਂਬਰ, 70 ਮੰਤਰੀਆਂ ਅਤੇ 11 ਮੁੱਖ ਮੰਤਰੀਆਂ ਨੂੰ ਬਾਹਰੋਂ ਲਿਆਈ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਤੁਹਾਡੇ ਬੇਟੇ ਕੇਜਰੀਵਾਲ ਨੂੰ ਹਰਾਉਣ ਆ ਰਹੇ ਹਨ। ਉਹ ਸਾਡੇ ਸਾਰਿਆਂ ਦੀ ਬੇ ਇ ਜ਼ ਤੀ ਕਰਨ ਆ ਰਹੇ ਹਨ। ਉਹ ਆ ਜਾਣਗੇ ਤੇ ਕਹਿਣਗੇ ਕਿ ਤੁਹਾਡੇ ਸਕੂਲਾਂ ਦੀ ਹਾਲਤ ਖਰਾਬ ਹੈ, ਮੁਹੱਲਾ ਕਲੀਨਿਕ ਬੇ ਕਾ ਰ ਹਨ।

ਤਾਂ ਕੀ ਤੁਸੀਂ ਚੁੱਪ ਰਹੋਗੇ?ਗੋਕਲਪੁਰੀ ਤੋਂ ‘ਆਪ’ ਦੇ ਉਮੀਦਵਾਰ ਸੁਰੇਂਦਰ ਕੁਮਾਰ ਲਈ ਚੋਣ ਪ੍ਰਚਾਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ 200 ਸੰਸਦ ਮੈਂਬਰ, 70 ਮੰਤਰੀਆਂ ਅਤੇ 11 ਮੁੱਖ ਮੰਤਰੀਆਂ ਨੂੰ ਲਿਆ ਰਹੇ ਹਨ ਕਿਉਂਕਿ ਦਿੱਲੀ ਦੇ ਲੋਕ ਉਨ੍ਹਾਂ ਦੀ ਹਮਾਇਤ ਨਹੀਂ ਕਰਦੇ, ਇਸ ਲਈ ਉਹ ਬਾਹਰਲੇ ਲੋਕਾਂ ਨੂੰ ਲਿਆ ਰਹੇ ਹਨ। ਉਹ ਦਿੱਲੀ ਦੇ ਲੋਕਾਂ ਨੂੰ ਹਰਾਉਣ ਆ ਰਹੇ ਹਨ।