ਨਵਜੋਤ ਸਿੱਧੂ ਬਣ ਸਕਦੇ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ

Tags

ਨਵਜੋਤ ਸਿੱਧੂ ਨੂੰ ਮੰਤਰੀ ਦੀ ਕੁਰਸੀ ਤੋਂ ਲਾਹੇ ਜਾਣ ਤੋਂ ਬਾਅਦ ਉਹ ਕਾਫੀ ਸਮੇਂ ਤੋਂ ਚੁੱਪ ਹਨ। ਪਰ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਕੈਪਟਨ ਸਰਕਾਰ ਉਹਨਾਂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਤੇ ਸਕਦੀ ਹੈ ਅਤੇ ਨਵਜੋਤ ਸਿੱਧੂ ਦੀ ਕੈਬਨਿਟ ਵਿੱਚ ਫਿਰ ਤੋਂ ਵਾਪਸੀ ਹੋ ਸਕਦੀ ਹੈ। ਪੰਜਾਬ ਦੇ ਲੋਕ ਵੀ ਉਹਨਾਂ ਨੂੰ ਮੰਤਰੀ ਦੀ ਕੁਰਸੀ ਤੇ ਬੈਠੇ ਹੋਏ ਦੇਖਣਾ ਚਾਹੁੰਦੇ ਹਨ। ਲੋਕ ਤਾਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਵੀ ਬੈਠਣ ਨੂੰ ਉਡੀਕ ਰਹੇ ਹਨ। ਇਸ ਬਾਰੇ ਗੱਲ ਬਾਤ ਇੱਕ ਚੈਨਲ ਨੇ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ, ਰਾਜਾ ਅਮਰਿੰਦਰ ਵੜਿੰਗ ਨਾਲ ਗੱਲ ਬਾਤ ਕੀਤੀ।

ਰਾਜਾ ਵੜਿੰਗ ਨੇ ਇੰਟਰਵਿਊ ਵਿੱਚ ਕਿਹਾ ਕਿ ਕੈਪਟਨ ਸਾਹਬ ਸਿੱਧੂ ਛੱਡ ਭਾਵੇਂ ਕਿਸੇ ਆਮ ਬੰਦੇ ਨੂੰ ਵੀ ਉੱਪ ਮੁੱਖ ਮੰਤਰੀ ਬਣਾ ਦੇਣ, ਉਨ੍ਹਾਂ ਨੂੰ ਕੋਈ ਤਕਲੀਫ ਨਹੀਂ। ਇਸ ਬਾਰੇ ਬਾਅਦ ਵਿੱਚ ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ, ਮਹੁੰਮਦ ਸਦੀਕ ਨਾਲ ਵੀ ਗੱਲਬਾਤ ਕੀਤੀ। ਸਦੀਕ ਨੇ ਕਿਹਾ ਕਿ ਕਿਸੇ ਨੂੰ ਜੋ ਵੀ ਬਨਾਉਣਾ ਸਭ ਕੈਪਟਨ ਮਾਹਾਰਾਜਾ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਜੋ ਵੀ ਕਹੀ ਜਾਣ ਪਰ ਫੈਸਲਾ ਕੈਪਟਨ ਅਮਰਿੰਦਰ ਦੇ ਹੱਥ ਹੀ ਹੈ ਕਿ ਕੈਬਨਿਟ ਵਿੱਚ ਕਿਸ ਨੂੰ ਸ਼ਾਮਿਲ ਕਰਨਾ।