ਨਵਜੋਤ ਸਿੱਧੂ ਨੂੰ ਉੱਪ ਮੁੱਖ ਮੰਤਰੀ ਬਨਾਉਣ ਨੂੰ ਲੈ ਕਿ ਰਾਜਾ ਵੜਿੰਗ ਦਾ ਵੱਡਾ ਬਿਆਨ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਚੰਗੀ ਕਾਰਗੁਜ਼ਾਰੀ ਵਾਲਿਆਂ ਨੂੰ ਕੈਬਨਿਟ 'ਚ ਰਹਿਣਾ ਚਾਹੀਦਾ ਹੈ ਅਤੇ ਜਿਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੈ, ਉਨ੍ਹਾਂ ਨੂੰ ਬਾਹਰ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਬਣਨ ਜਾਂ ਕੋਈ ਹੋਰ ਵਿਅਕਤੀ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਇਨ੍ਹਾਂ ਚਰਚਾਵਾਂ ਵਿੱਚ ਸੱਚਾਈ ਹੈ ਤਾਂ ਸਵਾਲ ਖੜ੍ਹੇ ਹੁੰਦੇ ਹਨ ਕਿ ਕੈਪਟਨ ਅਮਰਿੰਦਰ ਕਦੇ ਨਵਜੋਤ ਸਿੱਧੂ ਨੂੰ ਸਰਕਾਰ ਵਿੱਚ ਨੰਬਰ 2 ਬਣਾਏ ਜਾਣ ਦਾ ਸਵਾਗਤ ਕਰਨਗੇ?

ਸਿੱਧੂ ਨਾਲ ਕੈਪਟਨ ਦੇ ਰਿਸ਼ਤੇ ਜੱਗ-ਜਾਹਿਰ ਹਨ, ਇੱਥੋਂ ਤੱਕ ਕਿ ਕੈਪਟਨ ਨੇ ਲੋਕ ਸਭਾ ਚੋਣਾਂ ਚ 5 ਸੀਟਾਂ ਉੱਤੇ ਹਾਰ ਦਾ ਠੀਕਰਾ ਵੀ ਨਵਜੋਤ ਸਿੱਧੂ ਸਿਰ ਭੰਨ੍ਹ ਦਿੱਤਾ ਸੀ।ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਆਪਣੀ ਸਰਕਾਰ ਦੀਆਂ ਕਮੀਆਂ ਦੂਰ ਕਰਨ ਦੀ ਵੀ ਗੱਲ ਕਹੀ ਤਾਂ ਜੋ ਸਾਲ 2022 'ਚ ਦੁਬਾਰਾ ਕਾਂਗਰਸ ਸਰਕਾਰ ਬਣਾਈ ਜਾ ਸਕੇ। ਰਾਜਸੀ ਚਰਚਾਵਾਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਹੋ ਸਕਦਾ ਹੈ ਕਿ ਛੇਤੀ ਹੀ ਸਾਫ ਹੋ ਜਾਵੇ, ਕਿਉਂਕਿ ਕਾਂਗਰਸੀ ਸੂਤਰਾਂ ਦੇ ਮੁਤਾਬਕ ਛੇਤੀ ਹੀ ਅਮਰਿੰਦਰ ਕੈਬਨਿਟ ਚ ਫੇਰਬਦਲ ਹੋਣ ਜਾ ਰਿਹਾ। ਇਸ ਫੇਰਬਦਲ ਨਾਲ ਹੀ ਸਿੱਧੂ ਬਾਰੇ ਲੱਗ ਰਹੇ ਕਿਆਸਾਂ ਦਾ ਸੱਚ ਸਾਹਮਣੇ ਆ ਜਾਵੇਗਾ।