ਪੁਲਿਸ ਨੇ ਕਰਵਾਈ ਕਰਨ ਔਜਲਾ ਦੀ ਤਸੱਲੀ, ਨਹੀਂ ਬਖਸ਼ਦੇ ਕਿਸੇ ਨੂੰ

ਹਾਲ ਹੀ 'ਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਮੋਹਾਲੀ ਦੀਆਂ ਸੜਕਾਂ 'ਤੇ ਵੌਇਲੇਸ਼ਨ ਕਰਦੇ ਹੋਏ ਟ੍ਰੈਫਿਕ ਨਿਯਮ ਤੋੜਣਾ ਮਹਿੰਗਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦਾ ਚਾਲਾਨ ਕੱਟਿਆ ਗਿਆ ਅਤੇ ਚਾਲਾਨ ਦੀ ਕੌਪੀ ਮਿਲਦੇ ਹੀ ਕਰਨ ਔਜਲਾ ਨੇ ਵੌਇਲੇਸ਼ਨ ਕਰਨ 'ਤੇ ਮੁਆਫੀ ਮੰਗੀ। ਉੱਥੇ ਚਾਲਾਨ ਦੀ ਕੌਪੀ ਮਿਲਣ ਤੋਂ ਬਾਅਦ ਮੀਡੀਆ ਤੋਂ ਬੱਚਦੇ ਹੋਏ ਗਾਇਕ ਕਰਨ ਔਜਲਾ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਪੰਜਾਬ 'ਚ ਇੰਨੀ ਸਖ਼ਤੀ ਹੋ ਚੁੱਕੀ ਹੈ। ਐੱਸ. ਐੱਸ. ਪੀ ਕੁਲਦੀਪ ਚਹਿਲ ਦੇ ਨਿਰਦੇਸ਼ਾਂ 'ਤੇ ਜਾਂਚ ਅਧਿਕਾਰੀ ਡੀ.ਐੱਸ.ਪੀ ਟ੍ਰੈਫਿਕ ਗੁਰਇਕਬਾਲ ਸਿੰਘ ਨੇ ਪੰਜਾਬੀ ਗਾਇਕ ਨੂੰ 48 ਘੰਟਿਆਂ ਦੇ ਅੰਦਰ ਪੇਸ਼ ਹੋਣ ਦਾ ਨੋਟਿਸ ਦਿੱਤਾ ਸੀ।

ਡੀ.ਐੱਸ.ਪੀ ਗੁਰਇਕਬਾਲ ਨੇ ਔਜਲਾ ਨੂੰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਲਈ ਸੀ। 22 ਨਵੰਬਰ ਨੂੰ ਜਦੋਂ ਔਜਲਾ ਕਨੇਡਾ ਤੋਂ ਮੁਹਾਲੀ ਏਅਰਪੋਰਟ ਪਹੁੰਚਿਆ ਤਾਂ ਉਸ ਦੇ ਸਮਰਥਕਾਂ ਤੇ ਕਰਨ ਨੇ ਖੁਦ ਟ੍ਰੈਫਿਕ ਨਿਯਮ ਤੋੜੇ। ਪੁਲਸ ਨੇ ਕਰਨ ਨੂੰ ਤੇ ਵੀਡੀਓ ਵਿੱਚ ਵੇਖੇ ਗਏ ਕਾਰ ਮਾਲਕਾਂ ਤੇ ਡਰਾਈਵਰਾਂ ਨੂੰ ਦੋ ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਇੱਕ ਨੋਟਿਸ ਭੇਜਿਆ ਸੀ। ਕਰਨ ਔਜਲਾ ਨੂੰ ਡੈਨਜਰ/ ਰੈਸ਼ ਡ੍ਰਾਇਵਿੰਗ, ਲੇਨ ਚੇਂਜ, ਪ੍ਰੈਸ਼ਰ ਹਾਰਨ, ਸੀਟ ਬੈਲਟ ਤੋਂ ਬਿਨਾਂ ਡ੍ਰਾਇਵਿੰਗ, ਡਿਸਟ੍ਰਿਕਟ ਦਾ ਫਲੋ ਆਫ ਟ੍ਰੈਫਿਕ, ਯਾਨੀ ਯੁਚਾਰੂ ਆਵਾਜਾਈ ਵਿੱਚ ਵਿਘਨ ਬਣਨ ਲਈ ਪੰਜ ਚਲਾਨ ਕੱਟੇ ਗਏ ਹਨ।

ਕਰਨ ਨੂੰ ਆਰ.ਟੀ.ਏ ਦਫ਼ਤਰ ਜ਼ਰੀਏ ਇਸ ਦਾ ਭੁਗਤਾਨ ਕਰਨਾ ਪਵੇਗਾ।ਚਾਲਾਨ ਦੀ ਕੌਪੀ ਹੱਥ 'ਚ ਥਮਾਉਂਦੇ ਹੋਏ ਡੀ.ਐੱਸ.ਪੀ ਟ੍ਰੈਫਿਕ ਗੁਰਇਕਬਾਲ ਨੇ ਕਰਨ ਔਜਲਾ ਨੂੰ ਕਿਹਾ ਕਿ ਵਿਦੇਸ਼ਾਂ 'ਚ ਰੂਲ ਫਾਲੋਅ ਕਰਦੇ ਹੋ ਤੇ ਇੱਥੇ ਕਿਉਂ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕਿੰਨਾ ਲੀ ਵੱਡਾ ਵਿਅਕਤੀ ਕਿਉਂ ਨਾ ਹੋਵੇ ਉਸ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨੀ ਹੀ ਪਵੇਗੀ। 22 ਨਵੰਬਰ ਨੂੰ ਜਦੋਂ ਕਰਨ ਔਜਲਾ ਕੈਨੇਡਾ ਤੋਂ ਮੁਹਾਲੀ ਏਅਰਪੋਰਟ ਪਹੁੰਚਿਆ ਤਾਂ ਔਜਲਾ ਤੇ ਉਸ ਦੇ ਸਮਰਥਕਾਂ ਨੇ ਟ੍ਰੈਫਿਕ ਨਿਯਮ ਤੋੜੇ।