ਸਭ ਕੁਝ ਹੋ ਗਿਆ ਸ਼ੀਸ਼ੇ ਵਾਂਗੂੰ ਸਾਫ, ਨਵਜੋਤ ਸਿੱਧੂ ਬਾਰੇ ਸਵਾਲਾਂ ਦੇ ਆਹ ਮਿਲੇ ਜਵਾਬ

Tags

ਪੱਤਰਕਾਰਾਂ ਵੱਲੋਂ ਸਿੱਧੂ ਬਾਰੇ ਜਦੋਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਹੋਰ ਸੀਨੀਅਰ ਆਗੂਆਂ ਨੂੰ ਸਵਾਲ ਕੀਤੇ ਤਾਂ ਉਹ ਭੱਜਦੇ ਨਜ਼ਰ ਆਏ। ਉਹ ਸਿੱਧੂ ਬਾਰੇ ਸਵਾਲ ਉਤੇ ਆਖ ਗਏ ਕਿ ਉਹ ਕਿਹੜਾ ਕੈਬਨਿਟ ਮੰਤਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਾਂਗਰਸ ਦੇ ਐਮਐਲਏ ਤਾਂ ਹਨ।ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤਾਂ ਜਮ੍ਹਾ ਹੀ ਹੱਦ ਕਰ ਗਏ। ਇਸ ਮੌਕੇ ਪੰਜਾਬ ਭਰ ਦੇ ਸੀਨੀਅਰ ਕਾਂਗਰਸੀ ਲੀਡਰ ਪੁੱਜੇ ਸਨ ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਕਾਫੀ ਰੜਕੀ।

ਇਸ ਉਤੇ ਆਸ਼ਾ ਕੁਮਾਰੀ ਨੇ ਕਿਹਾ ਕਿ ਜਿੰਨ੍ਹੇ ਆਉਣਾ ਹੋਵੇਗਾ, ਆ ਜਾਵੇਗਾ। ਦੱਸ ਦਈਏ ਕਿ ਵਿਭਾਗ ਬਦਲਣ ਤੋਂ ਬਾਅਦ ਸਿੱਧੂ ਨਰਾਜ਼ ਹੋ ਗਏ ਸਨ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਕਦੇ ਵੀ ਕਾਂਗਰਸ ਦੇ ਕਿਸੇ ਪ੍ਰੋਗਰਾਮ ਵਿਚ ਨਜ਼ਰ ਨਹੀਂ ਆਏ। ਕਾਂਗਰਸੀ ਆਗੂ ਹਮੇਸ਼ਾ ਸਿੱਧੂ ਬਾਰੇ ਸਵਾਲ ਦੇ ਜਵਾਬ ਤੋਂ ਟਲ ਜਾਂਦੇ ਹਨ।