ਸਾਲ ਦੇ ਆਖਰੀ ਦਿਨਾਂ 'ਚ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ

Tags

ਨਵੇਂ ਸਾਲ ‘ਚ ਸ਼ ਰਾਬ ਸਸਤੀ ਹੋਵੇਗੀ ਤੇ ਬਿਜਲੀ ਦੀਆਂ ਕੀਮਤਾਂ ‘ਚ ਵਾਧਾ ਹੋਵੇਗਾ। ਸਰਕਾਰ ਨੇ ਸ਼ਰਾਬ ਤਸਕਰੀ ਰੋਕਣ ਤੇ ਮਾਲੀਆ ਵਧਾਉਣ ਲਈ 2020-21 ਦੀ ਐਕਸਾਈਜ਼ ਪਾਲਿਸੀ ਬਣਾਉਣ ਦਾ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ, ਮਾਲੀਆ 'ਚ ਵਾਧੇ ਕਾਰਨ ਪਿਛੜੀ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ 'ਚ ਸਰਕਾਰ ਨੂੰ ਫਾਇਦਾ ਹੋਏਗਾ। ਇਸ ਦੇ ਨਾਲ ਹੀ 1 ਜਨਵਰੀ ਤੋਂ ਬਿਜਲੀ ਦੀ ਕੀਮਤ 'ਚ 30ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਵੇਗਾ। ਇੰਨਾ ਹੀ ਨਹੀਂ, ਪਾਵਰਕੌਮ ਨੇ ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਸਾਹਮਣੇ ਸੋਧੀ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਇਸ ਨੂੰ ਬਿਜਲੀ ਦਰ ਵਧਾਉਣ ਦੀ ਜ਼ਰੂਰਤ ਹੈ।

ਪਾਵਰਕੌਮ ਨੇ ਘੱਟ ਤੋਂ ਘੱਟ ਇੱਕ ਰੁਪਏ ਯੂਨਿਟ ‘ਚ ਵਾਧਾ ਕਰਨ ‘ਤੇ ਰੈਵੇਨਿਊ ਲੌਸ ਘੱਟ ਹੋਣ ਦੀ ਗੱਲ ਕੀਤੀ ਹੈ। ਰਿਵਾਇਜ਼ ਪਟੀਸ਼ਨ ‘ਚ ਪਾਵਰਕੌਮ ਨੇ ਕਮਾਈ ਤੇ ਖ਼ਰਚ ‘ਚ ਤਕਰੀਬਨ 3000 ਕਰੋੜ ਰੁਪਏ ਦਾ ਫਰਕ ਦੱਸਿਆ ਹੈ। ਉਧਰ ਸਰਕਾਰ ਸ਼ ਰਾਬ ਇਸ ਲਈ ਸਸਤੀ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਸਮਝ ਆ ਗਿਆ ਹੈ ਕਿ ਸੂਬੇ ‘ਚ ਸ਼ਰਾਬ ਮਾਫੀਆ ਹਾਵੀ ਹੈ। ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ‘ਚ ਸ਼ ਰਾਬ ਕਾਫੀ ਮਹਿੰਗੀ ਹੈ। ਅਜਿਹੇ ‘ਚ ਦੂਜੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਪੰਜਾਬ ‘ਚ ਵੇਚੀ ਜਾਂਦੀ ਹੈ। ਇਸ ਪਟਿਸ਼ਨ ‘ਤੇ ਅੱਜ ਪਬਲਿਕ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ ਜਿਸ ਵੀ ਗਾਹਕ ਨੂੰ ਇਸ ‘ਤੇ ਇਤਰਾਜ਼ ਹੈ, ਉਹ ਇਤਰਾਜ਼ ਜ਼ਾਹਿਰ ਕਰ ਸਕਦਾ ਹੈ।