ਸ੍ਰੀ ਹੇਮਕੁੰਟ ਸਾਹਿਬ ਵਿਖੇ ਦੇਖੋ ਬਰਫ ਦੀ ਵਿਛੀ ਚਿੱਟੀ ਚਾਦਰ ਦਾ ਨਜ਼ਾਰਾ

Tags

ਸ਼੍ਰੀ ਹੇਮਕੁੰਟ ਸਾਹਿਬ ‘ਚ ਬਰਫ ਦੀ ਮੋਟੀ ਚਾਦਰ ਵਿੱਛ ਗਈ ਹੈ। ਮਈ ‘ਚ ਜਦੋਂ ਗੁਰਦੁਆਰਾ ਖੁੱਲ੍ਹਦਾ ਹੈ ਤਾਂ ਲੋਕ ਪੈਦਲ ਜਾਂਦੇ ਹਨ ਤੇ ਬਰਫ ਦੀਆਂ ਚਿੱਟੀਆਂ ਮੋਟੀਆਂ ਕੰਧਾਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ ਅਤੇ ਇਸ ਵਿਚਲੇ ਦੋ ਗੁਰਦੁਆਰਿਆਂ ਵਾਲੇ ਇਲਾਕੇ ਵਿਚ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਕੁਝ ਥਾਵਾਂ ‘ਤੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੈ। ਜਿਸ ਕਾਰਨ ਆਮ ਜਨਜੀਵਨ ‘ਤੇ ਬਹੁਤ ਮਾੜਾ ਅਸਰ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇੰਨੀ ਭਾਰੀ ਬਰਫਬਾਰੀ ਲੱਗਭੱਗ 25 ਸਾਲਾਂ ਬਾਅਦ ਹੋਈ ਹੈ। ਇਸ ਵਾਰ ਹੋਈ ਭਾਰੀ ਬਰਫ਼ਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਵਿੱਚ 15 ਫੁੱਟ ਬਰਫ ਪੈਣ ਦਾ ਅਨੁਮਾਨ ਲਗਾਇਆ ਗਿਆ ਹੈ।

ਇਸ ਸਬੰਧੀ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 12 ਦਸੰਬਰ ਦੀ ਰਾਤ ਨੂੰ ਭਾਰੀ ਇੱਥੇ ਬਰਫ਼ਬਾਰੀ ਹੋਈ ਸੀ, ਜਿਸ ਕਾਰਨ ਗੋਬਿੰਦਘਾਟ ਦੇ ਇਲਾਕੇ ਵਿਚ ਦੋ ਫੁੱਟ ਤੋਂ ਵੱਧ ਬਰਫ ਪੈ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ ‘ਚ ਭਾਰੀ ਬਰਫ਼ਬਾਰੀ , 25 ਸਾਲਾਂ ਦਾ ਟੁੱਟਿਆ ਰਿਕਾਰਡ:ਉੱਤਰਾਖੰਡ : ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ ਅਤੇ ਇਸ ਵਿਚਲੇ ਦੋ ਗੁਰਦੁਆਰਿਆਂ ਵਾਲੇ ਇਲਾਕੇ ਵਿਚ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਕੁਝ ਥਾਵਾਂ ‘ਤੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੈ। ਜਿਸ ਕਾਰਨ ਆਮ ਜਨਜੀਵਨ ‘ਤੇ ਬਹੁਤ ਮਾੜਾ ਅਸਰ ਪਿਆ ਹੈ।