ਬੈਂਸ ਤੇ ਢੀਂਡਸਾ ਦੀ ਗੁਪਤ ਮੀਟਿੰਗ, ਜਾਣੋ ਕੀ ਹੋਈ ਗੱਲ-ਬਾਤ

Tags

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵਾਰ ਮੁੜ ਬਾਦਲ ਪਰਿਵਾਰ ਨੂੰ ਕਸੂਤਾ ਫਸਾ ਦਿੱਤਾ ਹੈ। ਬੇਸ਼ੱਕ ਉਨ੍ਹਾਂ ਨੇ ਅਕਾਲੀ ਦਲ ਛੱਡਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ ਪਰ ਬਾਦਲ ਪਰਿਵਾਰ ਖਿਲਾਫ ਭੜਾਸ ਜ਼ਰੂਰ ਕੱਢੀ ਹੈ। ਢੀਂਡਸਾ 14 ਦਸੰਬਰ ਨੂੰ ਹੋਰ ਟਕਸਾਲੀ ਲੀਡਰਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਹਾੜਾ ਮਨਾ ਰਹੇ ਹਨ। ਬੇਸ਼ੱਕ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਇਹ ਮੁੱਦੇ ਉਠਾਏ ਜਾ ਰਹੇ ਸੀ ਪਰ ਢੀਂਡਸਾ ਵੱਲੋਂ ਪਾਰਟੀ ਦੇ ਅੰਦਰ ਰਹਿੰਦੇ ਹੋਏ ਹੀ ਮੁੜ ਚਰਚਾ ਛੇੜਨ ਨਾਲ ਅਕਾਲੀ ਹਲਕਿਆਂ ਵਿੱਚ ਹਿੱਲਜੁਲ ਹੋ ਗਈ ਹੈ।

ਢੀਂਡਸਾ ਨੇ ਕਿਹਾ ਹੈ ਕਿ ਸਥਾਪਨਾ ਦਿਵਸ ਮੌਕੇ ਇਕੱਤਰ ਹੋਣ ਦਾ ਇੱਕੋ ਮਕਸਦ ਅੱਜ ਤੋਂ 99 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਸਿਧਾਂਤਾਂ ਤੇ ਸੋਚ ਨੂੰ ਲੈ ਕੇ ਹੋਂਦ ’ਚ ਆਇਆ ਸੀ, ਦੇ ਫਲਸਫ਼ੇ ਨੂੰ ਕਾਇਮ ਰੱਖਣਾ ਹੈ।ਉਨ੍ਹਾਂ ਐਲਾਨ ਕੀਤਾ ਹੈ ਕਿ ਇਸ ਮੌਕੇ ਅਕਾਲੀ ਦਲ ਅੰਦਰਲੀਆਂ ਕਮੀਆਂ ਦਾ ਲੇਖਾ-ਜੋਖਾ ਕੀਤਾ ਜਾਏਗਾ।  ਢੀਂਡਸਾ ਸਪਸ਼ਟ ਕਹਿ ਰਹੇ ਹਨ ਕਿ ਅਕਾਲੀ ਦਲ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੈ। ਇੱਕ ਪਰਿਵਾਰ ਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮਾਂ ਵਿੱਚ ਦਖਲ ਦੇ ਰਿਹਾ ਹੈ। ਇਸ ਕਰਕੇ ਹੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ।