ਸਿੱਪੀ ਗਿੱਲ ਨੇ ਮੂਸੇਵਾਲੇ ਨੂੰ ਲਾਈਵ ਹੋ ਕੇ ਦਿੱਤਾ ਠੋਕਵਾਂ ਜਵਾਬ

ਗਾਇਕ ਸਿੱਧੂ ਮੂਸੇਵਾਲਾ ਰੋਜ ਹੀ ਕਿਸੇ ਨਾ ਕਿਸੇ ਵਿਵਾਦ \'ਚ ਰੁੱਝੇ ਨਜ਼ਰ ਆਉਂਦੇ ਹਨ। ਤਾਜਾ ਵਿਵਾਦ ਗਾਇਕ ਸਿੱਪੀ ਗਿੱਲ ਨਾਲ ਹੋਇਆ ਲਗਦੈ। ਪਿਛਲੇ ਦਿਨੀ ਗਾਇਕ ਸਿੱਧੂ ਮੂਸੇਵਾਲੇ ਨੇ ਇੱਕ ਲਾਈਵ ਸ਼ੋਅ ਦੌਰਾਨ ਉਨ੍ਹਾਂ ਸਾਰੇ ਗਾਇਕਾਂ ਨੂੰ ਜਵਾਬ ਦਿੱਤਾ ਸੀ ਜੋ ਉਸ ਤੋਂ ਮੱਚਦੇ ਹਨ। ਉਸ ਨੇ ਆਪਣੇ ਗੀਤ ਰਾਹੀਂ ਉਨ੍ਹਾਂ ਲਈ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਤੇ ਕਿਹਾ ਕਿ ਇਹ ਸਾਰੇ ਸਿੰਗਰ ਕਿਸੇ ਵਿਆਹ ਤੇ ਮੂਸੇਵਾਲੇ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸੀ ਅਤੇ ਉਸ ਵਿਆਹ ਵਿੱਚ ਸਿੱਪੀ ਗਿੱਲ ਦਾ ਵੀ ਜ਼ਿਕਰ ਸੀ। ਸਿੱਪੀ ਗਿੱਲ ਨੇ ਹੁਣ ਮੂਸੇਵਾਲੇ ਨੂੰ ਗੱਡੀ ਵਿੱਚੋਂ ਲਾਈਵ ਹੋ ਕੇ ਸਿੱਧਾ ਜਵਾਬ ਦਿੱਤਾ ਹੈ।

ਵੀਡੀਓ ਦੇ ਸ਼ੁਰੂ ਵਿੱਚ ਹੀ ਸਿੱਪੀ ਗਿੱਲ ਨੇ ਮੂਸੇਵਾਲੇ ਨੂੰ ਕਤੂਰਾ ਕਹਿ ਦਿੱਤਾ। ਉਸ ਨੇ ਕਿਹਾ ਕਿ ਜਿਹੜੀ ਚਪੇੜ ਦੀ ਗੱਲ ਮੂੂਸੇਵਾਲਾ ਕਰਦਾ ਹੈ, ਉਹ ਉਹਦੇ ਤੋਂ ਵੱਜਣੀ ਨਹੀਂ ਹੈ। ਸਿੱਪੀ ਨੇ ਕਿਹਾ ਕਿ ਮੂਸੇਵਾਲਾ ਸਿਰਫ ਗੱਲਾਂ ਜੋਗਾ ਹੀ ਹੈ ਤੇ ਤੀਜੇ ਕੁ ਦਿਨ ਕਿਸੇ ਨਾ ਕਿਸੇ ਨੂੰ ਗਾਲ੍ਹ ਕੱਢ ਦਿੰਦਾ ਹੈ। ਸਿੱਪੀ ਗਿੱਲ ਦੀ ਇਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ 'ਚ ਉਹ ਮੂਸੇਵਾਲਾ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਵੀ ਵੇਖੋ ਵੀਡੀਓ।