ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਨਾਉਣ ਤੇ ਦੋਖੋ ਕੀ ਬੋਲੇ ਮੈ਼ਡਮ ਸਿੱਧੂ

Tags

ਨਵਜੋਤ ਸਿੰਘ ਸਿੱਧੂ ਦੇ ਡਿਪਟੀ ਸੀਐੱਮ ਬਣਨ ਦੀਆਂ ਚਰਚਾਵਾਂ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਦੇ ਵੀ ਕੋਈ ਅਹੁਦਾ ਨਹੀਂ ਮੰਗਿਆ ਤੇ ਨਾ ਹੀ ਉਹ ਅਹੁੰਦਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਪਰਿਵਾਰ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਮੀਡੀਆ ਨਾਲ ਦੂਰੀ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਕੋਲ ਅਜੇ ਕੋਈ ਪ੍ਰੋਜੈਕਟ ਨਹੀਂ। ਇਸ ਲਈ ਉਹ ਮੀਡੀਆ ਨਾਲ ਗੱਲ ਨਹੀਂ ਕਰਦੇ ਪਰ ਜਦੋਂ ਕੁਝ ਹੋਵੇਗਾ ਤਾਂ ਉਹ ਜ਼ਰੂਰ ਮੀਡੀਆ ਨਾਲ ਗੱਲ ਕਰਨਗੇ।

ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਖਾਲੀ ਖਜਾਨੇ ਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਪਰਸਨਲ ਜੇਬ੍ਹਾਂ ਦੀ ਥਾਂ ਸਗੋਂ ਸਰਕਾਰ ਕੋਲ ਆਮਦਨ ਜਾਣ ਨਾਲ ਖਜ਼ਾਨਾ ਭਰਦਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਦਾ ਪਿਆ ਖਾਲੀ ਖਜ਼ਾਨੇ ਤੇ ਸਿਆਸਤ ਦਾ ਮੁਖ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਡਿਪਟੀ ਸੀਐੱਮ ਬਣਨ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ।