ਤਾਂ ਹੁਣ ਇਕੱਠੇ ਹੋਣਗੇ ਸਿਮਰਜੀਤ ਬੈਂਸ ਤੇ ਭਗਵੰਤ ਮਾਨ?

Tags

ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉੜੀਸਾ ਵਿੱਚ ਜਗਨਨਾਥ ਪੁਰੀ ਨੂੰ ਜਾਣ ਵਾਲੇ 513 ਕਿਲੋਮੀਟਰ ਦੀ ਉਸ ਧਰਤੀ ਨੂੰ ਸੰਭਾਲਿਆ ਜਾਵੇ, ਜਿਸ ਧਰਤੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਗਏ ਸਨ | ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ 7 ਮੈਂਬਰੀ ਜਥਾ ਅੱਜ ਉੜੀਸਾ ਸਰਕਾਰ ਵਲੋਂ ਭੁਵਨੇਸ਼ਵਰ ਦੇ ਜਗਨਨਾਥ ਪੁਰੀ ਵਿਖੇ ਢਾਹੇ ਗਏ ਮੰਗੂ ਮੱਠ (ਗੁਰਦਆਰਾ ਸਾਹਿਬ) ਦੇ ਨਵਨਿਰਮਾਣ ਦਾ ਐਲਾਨ ਕਰਵਾਉਣ ਤੋਂ ਬਾਅਦ ਲੁਧਿਆਣਾ ਪੁੱਜੇ ਸਨ | ਇਸ ਦੌਰਾਨ ਲੁਧਿਆਣਾ ਵਾਸੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ |

ਇਸ ਦੌਰਾਨ ਸਥਾਨਕ ਸਰਕਟ ਹਾਊਸ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉੜੀਸਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਬਾਊਲੀ ਸਾਹਿਬ ਨੂੰ ਢਾਹਿਆ ਨਹੀਂ ਜਾਵੇਗਾ ਅਤੇ ਨਾਨਕ ਮੱਠ ਵਿਖੇ ਸੰਗਤਾਂ ਲਈ ਅਤਿ ਸੁੰਦਰ ਸਰਾਂ ਬਣਾਈ ਜਾਵੇਗੀ, ਜਿਸ ਸਬੰਧੀ ਬਣਨ ਵਾਲੇ ਨਕਸ਼ੇ ਸਬੰਧੀ ਵੀ ਉੜੀਸਾ ਸਰਕਾਰ ਬੈਂਸ ਭਰਾਵਾਂ ਨੂੰ ਬੁਲਾ ਕੇ ਜਾਣਕਾਰੀ ਦੇਵੇਗੀ | ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 513 ਕਿਲੋਮੀਟਰ ਦੀ ਇਤਿਹਾਸਕ ਧਰਤੀ ਦੀ ਸੰਭਾਲ ਕੀਤੀ ਜਾਵੇ।