ਆਹ ਡੀ.ਸੀ. ਬਣਿਆ ਫਰਿਸ਼ਤਾ, ਨੂੰਹ ਨੇ ਘਰੋਂ ਕੱਢੇ ਸੀ ਬਜ਼ੁਰਗ, ਡੀਸੀ ਨੂੰ ਸੁਣ ਕੇ ਅੱਖਾਂ ਭਰ ਜਾਣਗੀਆਂ

Tags

ਜਦੋਂ ਨੂੰਹ ਨੇ ਬਜ਼ੁਰਗ ਜੋੜੇ ਨੂੰ ਕੱਢ ਦਿੱਤਾ ਘਰੋਂ ਤਾਂ DC ਨੇ ਲਿਆ ਸਟੈਂਡ , ਕਿਹਾ ਮਾਂ ਮੈਂ ਅੱਜ ਤੋਂ ਤੇਰਾ ਪੁੱਤਰ ਹਾਂ:ਫਿਰੋਜ਼ਪੁਰ :ਫਿਰੋਜ਼ਪੁਰ ਵਿਖੇ ਮਖੂ ਦੇ ਪਿੰਡ ਚਾਂਬ ‘ਚ ਬੀਤੇ ਦਿਨੀਂ ਇੱਕ ਬਜ਼ੁੁਰਗ ਜੋੜੇ ਦੇ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਨੂੰਹ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਜਦੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਬਜ਼ੁਰਗ ਜੋੜੇ ਦਾ ਮਾਮਲਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਕੋਲ ਪਹੁੰਚਿਆ ਤਾਂ ਡੀਸੀ ਨੇ ਜੋ ਕਦਮ ਚੁੱਕਿਆ ,ਉਸਦੀ ਇਲਾਕੇ ਵਿੱਚ ਖ਼ੂਬ ਚਰਚਾ ਹੋ ਰਹੀ ਹੈ। ਇਸ ਦੌਰਾਨ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਨੂੰਹ ਨਾਲ ਘਰੇਲੂ ਕਲੇਸ਼ ਚੱਲ ਰਿਹਾ ਹੈ।

ਜਿਸ ਕਰਕੇ ਨੂੰਹ ਨੇ ਉਨ੍ਹਾਂ ਨੂੰ ਆਪਣੇ ਹੀ ਘਰ ਵਿਚ ਰਹਿਣ ਨਹੀਂ ਦਿੱਤਾ ਅਤੇ ਨਾ ਹੀ ਜ਼ਮੀਨ ‘ਤੇ ਖੇਤੀ ਕਰਨ ਦਿੱਤੀ ਜਾ ਰਹੀ ਹੈ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਬਜ਼ੁਰਗ ਜੋੜੇ ਨੂੰ ਜ਼ਮੀਨ ਅਤੇ ਘਰ ਦਾ ਕਬਜ਼ਾ ਦਿਦਿਵਾਇਆ, ਜਿਸ ਨੂੰ ਨੂੰਹ ਨੇ ਹਾਈ ਕੋਰਟ ਵਿਚ ਚੁਨੌਤੀ ਦਿੱਤੀ। ਜਿਸ ਤੋਂ ਬਾਅਦ ਹਾਈਕੋਰਟ ਨੇ ਦੋ ਕਮਰੇ ਨੂੰਹ ਦੇ ਛੱਡ ਕੇ ਬਾਕੀ ਘਰ ਦਾ ਕਬਜ਼ਾ ਬਜ਼ੁਰਗਾਂਦੇਣ ਦਾ ਆਦੇਸ਼ ਦਿੱਤਾ ਅਤੇ ਨੂੰਹ ਨੂੰ ਸੱਸ-ਸਹੁਰੇ ਦੀ ਸੇਵਾ ਕਰਨ ਅਤੇ ਉਨ੍ਹਾਂ ਨਾਲ ਮਿਲ ਕੇ ਰਹਿਣ ਦੀ ਸਲਾਹ ਦਿੱਤੀ ਸੀ।ਉਨ੍ਹਾਂ ਪੰਚਾਇਤ ਨੂੰ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਸਮਝੌਤਾ ਕਰਵਾਉਣ ਲਈ ਕਿਹਾ ਸੀ , ਜਿਸ ਨੂੰ ਤੁਰੰਤ ਲਾਗੂ ਕਰਵਾ ਦਿੱਤਾ ਗਿਆ ਹੈ।

ਇਸ ਬਜ਼ੁਰਗ ਜੋੜੇ ਦੀ ਮਦਦ ਲਈ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਖ਼ੁਦ ਉਸ ਬਜ਼ੁਰਗ ਜੋੜੇ ਦੇ ਘਰ ਪਹੁੰਚੇ ਅਤੇ ਦੋਵਾਂ ਦੀ ਘਰ ਵਾਪਸੀ ਕਰਵਾਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਂ ਮੈਂ ਅੱਜ ਤੋਂ ਤੇਰਾ ਪੁੱਤਰ ਹਾਂ ,ਜੇ ਕੋਈ ਸਮੱਸਿਆ ਹੋਵੇ ਤਾਂ ਸਿੱਧਾ ਮੈਨੂੰ ਦੱਸਣਾ। ਇਸ ਦੇ ਨਾਲ ਹੀ ਕਮਿਸ਼ਨਰ ਨੇ ਇਨ੍ਹਾਂ ਦੀ ਸੁਰੱਖਿਆ ਮੌਕੇ ‘ਤੇ ਮੌਜੂਦ ਡੀਐੱਸਪੀ ਰਾਜਵਿੰਦਰ ਸਿੰਘ, ਐੱਸਐੱਚਓ ਬਚਨ ਸਿੰਘ ਨੂੰ ਨਿਰਦੇਸ਼ ਦਿੱਤੇ ਹਨ।