ਹੁਣ ਕੈਪਟਨ ਨੇ ਸਿੱਖਾਂ ਦੀ ਨਾਲ ਕੀਤਾ ਮਾੜਾ. ਮਨਜਿੰਦਰ ਸਿਰਸੇ ਨੇ ਕਰ ਦਿੱਤੇ ਖੁਲਾਸੇ

Tags

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਟੀਜ਼ਨਸ਼ਿਪ ਬਿੱਲ ਪੰਜਾਬ ‘ਚ ਲਾਗੂ ਨਾ ਕਰਨ ਦੇ ਕੀਤੇ ਐਲਾਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਅਤੇ ਆਖਿਆ ਕਿ ਇਕ ਵਾਰ ਫਿਰ ਉਹਨਾਂ ਨੇ ਸਿੱਖਾਂ ਨਾਲ ਬਹੂਤ ਹੀ ਮਾੜਾ ਕੀਤਾ ਹੈ ਤੇ ਸਾਬਤ ਕੀਤਾ ਹੈ ਕਿ ਉਹ ਅਸਲ ਕਾਂਗਰਸੀ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਐਲਾਨ ਤੋਂ ਦੁੱਖ ਪੁੱਜਾ ਹੈ ਕਿਉਂਕਿ ਸਿੱਖ ਭਾਈਚਾਰੇ ਨੂੰ ਇਸ ਸਿਟੀਜ਼ਨਸ਼ਿਪ ਬਿੱਲ ਦਾ ਸਭ ਤੋਂ ਵੱਧ ਲਾਭ ਹੋਣਾ ਸੀ।

ਇਥੇ ਜਾਰੀ ਕੇਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਈ ਸਾਲਾਂ ਤੋਂ ਅਫਗਾਨਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਆਏ ਸਿੱਖ ਪਰਿਵਾਰ, ਜੋ ਭਾਰਤੀ ਨਾਗਰਿਕਤਾ ਦੀ ਉਡੀਕ ਕਰ ਰਹੇ ਸਨ, ਨੂੰ ਆਸ ਜਗੀ ਸੀ ਕਿ ਆਖਿਰਕਾਰ ਉਹਨਾਂ ਨੂੰ ਉਹ ਨਾਗਰਿਕਤਾ ਹੁਣ ਮਿਲ ਜਾਵੇਗੀ ਜੋ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਉਹਨਾਂ ਨੂੰ ਨਹੀਂ ਦਿੱਤੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਥੇ ਗਾਂਧੀ ਪਰਿਵਾਰ ਦੇ ਕੁਝ ਵਫਾਦਾਰ ਵੀ ਰਹਿੰੇਦ ਹਨ ਜੋ ਗਾਂਧੀ ਪਰਿਵਾਰ ਦੇ ਹੁਕਮਾਂ ‘ਤੇ ਸਿੱਖਾਂ ਲਈ ਕਿਸੇ ਵੀ ਰਾਹਤ ਦਾ ਵਿਰੋਧ ਕਰਨ ਲਈ ਪੱਬਾਂ ਭਾਰ ਰਹਿੰਦੇ ਹਨ।