ਕਾਂਗਰਸੀ MLA ਦੀ ਵੀਡੀਓ ਵਾਇਰਲ, ਕਹਿੰਦਾ- ਚੁੱਕ ਲਿਆ ਜਨਾਨੀਆਂ

Tags

ਬੀਤੇ ਦਿਨੀਂ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੂਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਅਤੇ ਉਸ ਦੇ ਭਾਈ 'ਤੇ ਹ ਮਲਾ ਕਰਕੇ ਉਨ੍ਹਾਂ ਨੂੰ ਸਖ਼ਤ ਫੱਟੜ ਕਰ ਦਿੱਤਾ | ਇਸ ਘਟਨਾ ਵਿਚ ਹਸਪਤਾਲ 'ਚ ਖੜੀ ਸਕਾਰਪਿਓ ਗੱਡੀ ਦੀ ਵੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਗਈ | ਇਸ ਕਾਰਨ ਹਸਪਤਾਲ ਵਿਚ ਟੁੱਟਾ ਹੋਇਆ ਕੱਚ ਹੀ ਕੱਚ ਵਿਖਾਈ ਦੇ ਰਿਹਾ ਸੀ | ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਦਾਖਲ ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਮਸੀਂ ਜਾਨ ਬਚਾ ਕੇ ਭੱਜੇ | ਹਸਪਤਾਲ ਵਿਚ ਪੂਰੀ ਤਰ੍ਹਾਂ ਨਾਲ ਸਹਿਮ ਦਾ ਮਾਹੌਲ ਸੀ | ਜਾਣਕਾਰੀ ਮੁਤਾਬਿਕ ਤਖਤੂਮਾਜਰਾ ਪਿੰਡ ਦੇ ਕਾਂਗਰਸੀ ਸਰਪੰਚ ਹਰਸੰਗਤ ਸਿੰਘ ਨਾਲ ਪਿੰਡ ਦੇ ਹੀ ਕੁਝ ਵਿਅਕਤੀਆਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ |

ਇਸ 'ਤੇ ਥਾਣਾ ਗੰਡਾ ਖੇੜੀ ਦੇ ਮੁਖੀ ਸੋਹਨ ਸਿੰਘ ਨੇ ਦੋਵੇਂ ਪਾਰਟੀਆਂ ਨੂੰ ਥਾਣੇ ਬੁਲਾਇਆ ਸੀ | ਜਾਣਕਾਰੀ ਮੁਤਾਬਿਕ ਦੋਵੇਂ ਪਾਰਟੀਆਂ ਦੀ ਥਾਣੇ ਵਿਚ ਹੀ ਖਹਿਬੜਬਾਜੀ ਹੋ ਗਈ ਸੀ | ਇਸ 'ਤੇ ਦੋਵੇਂ ਪਾਰਟੀਆਂ ਇਕ ਦੂਜੇ ਦੇ ਿਖ਼ਲਾਫ਼ ਦੋਸ਼ ਲਾ ਰਹੀਆਂ ਸਨ | ਇਕ ਪਾਰਟੀ ਨੇ ਇਸ ਝਗੜੇ ਬਾਜੀ ਵਿਚ ਪੱਗ ਲਾਹੁਣ ਅਤੇ ਮੰਦੀ ਭਾਸ਼ਾ ਬੋਲਣ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਸੀ | ਇਸ 'ਤੇ ਥਾਣੇ ਵਿਚ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵੀ ਆਏ | ਉਨ੍ਹਾਂ ਨੇ ਥਾਣਾ ਮੁਖੀ ਸੋਹਨ ਸਿੰਘ ਅਤੇ ਡੀ.ਐਸ.ਪੀ. ਘਨੌਰ ਸ੍ਰੀ ਮਨਪ੍ਰੀਤ ਸਿੰਘ ਨਾਲ ਸਾਰੇ ਘਟਨਾਕ੍ਰਮ ਦੀ ਗੱਲ ਕੀਤੀ | ਪੁਲਿਸ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀਆਂ ਸ਼ਿਕਾਇਤਾਂ ਥਾਣੇ ਪਹੁੰਚ ਗਈਆਂ ਹਨ ਅਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |