ਨਜਵੋਤ ਸਿੱਧੂ ਦੀ ਲਾਂਘਾ ਖੁੱਲਣ ਤੋਂ ਬਾਅਦ ਵੀ ਫੁੱਲ ਚੜ੍ਹਾਈ

Tags

ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਭਾਰਤ ਤੇ ਪਾਕਿਸਤਾਨ ਵਿੱਚ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਚਰਚੇ ਹਨ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਬੇਲੀ ਸਿੱਧੂ ਨੂੰ ਖਾਸ ਅੰਦਾਜ਼ 'ਚ ਆਵਾਜ਼ ਮਾਰਦੇ ਹਨ। ਦਰਅਸਲ ਨੌਂ ਨਵੰਬਰ ਨੂੰ ਨਵਜੋਤ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਪਹੁੰਚੇ ਤਾਂ ਇਮਰਾਨ ਖਾਨ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਸਾਡਾ ਸਿੱਧੂ ਕਿੱਥੇ ਹੈ?

ਇਸ ਵੇਲੇ ਦੀ ਕਿਸੇ ਨੇ ਵੀਡੀਓ ਬਣਾ ਲਈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਮਰਾਨ ਕਹਿੰਦੇ ਹਨ, "ਅੱਛਾ ਸਾਡਾ ਉਹ ਸਿੱਧੂ ਕਿੱਥੇ ਹੈ? ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ।" ਇਸ ਵੀਡੀਓ ਨੂੰ ਲਾਈਕਸ ਦੀ ਝੜੀ ਲੱਗ ਗਈ ਹੈ। ਪਾਤਰਾ ਨੇ ਕਿਹਾ ਕਿ ਸਿੱਧੂ ਕਾਂਗਰਸ ਦੇ ਕਿਦਾਵਰ ਨੇਤਾ ਹਨ ਪਰ ਉਨ੍ਹਾਂ ਨੇ ਪਾਕਿਸਤਾਨ ਵਿੱਚ ਬਿਆਨਬਾਜ਼ੀ ਕਰਕੇ ਭਾਰਤ ਦਾ ਕੱਦ ਛੋਟਾ ਕੀਤਾ ਹੈ। ਸਿੱਧੂ ਵੱਲੋਂ ਇਮਰਾਨ ਖਾਨ ਦੀ ਤੁਲਣਾ ਸਿਕੰਦਰ ਨਾਲ ਕਰਨੀ ਨਿੰਦਾਜਨਕ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਕਹਿਣਾ ਹੈ ਕਿ ਅਸੀਂ ਮਾਰ ਰਹੇ ਹਾਂ ਤੇ ਪਾਕਿਸਤਾਨ ਬਚਾ ਰਿਹਾ ਹੈ। ਇਹ ਕਾਂਗਰਸ ਦੀ ਮਨੋਸਥਿਤੀ ਨੂੰ ਦਰਸਾਉਂਦਾ ਹੈ।