ਦੇਖੋ ਨਵਜੋਤ ਸਿੱਧੂ ਹੁਣ ਕਿਵੇਂ ਬਣੂ ਮੁੱਖ ਮੰਤਰੀ ਦਾ ਦਾਅਵੇਦਾਰ

Tags

ਕਰਤਾਰਪੁਰ ਸਾਹਿਬ ਵਿੱਚ ਸਟੇਜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਵਿੱਚ ਬੋਲੇ ਗਏ ਸ਼ਬਦਾਂ ਤੋਂ ਭਾਜਪਾ ਨੂੰ ਇਤਰਾਜ਼ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ''ਸਿੱਧੂ ਪਾਕਿਸਤਾਨ ਜਾ ਕੇ ਸਿੱਖਾਂ ਦਾ ਨੁਮਾਇੰਦਾ ਬਣਨ ਦਾ ਦਾਅਵਾ ਕਰ ਰਹੇ ਸਨ, ਇਹ ਅਧਿਕਾਰ ਉਨ੍ਹਾਂ ਨੂੰ ਕਿਸ ਨੇ ਦਿੱਤਾ। ਸਿੱਧੂ ਨੇ ਇਮਰਾਨ ਖ਼ਾਨ ਨੂੰ ਸ਼ਹਿਨਸ਼ਾਹ ਅਤੇ ਬੱਬਰ ਸ਼ੇਰ ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ।'' ਪਾਤਰਾ ਨੇ ਅੱਗੇ ਕਿਹਾ ਕਿ ਸੋਨੀਆ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਕਾਰਨ ਮਾਫ਼ੀ ਮੰਗਣ ਜਿਸ ਵਿੱਚ ਸਿੱਧੂ ਕਹਿੰਦੇ ਹਨ ਕਿ ਚਲੋ ਸਾਰੇ ਮਸਲੇ ਜੱਫੀ ਪਾ ਕੇ ਸੁਲਝਾਈਏ।

ਇਸ ਗੱਲੋਂ ਵੀ ਸਿੱਧੂ 'ਤੇ ਨਿਸ਼ਾਨਾ ਲਾਇਆ ਕਿ ਇਮਰਾਨ ਖ਼ਾਨ ਦੀ ਸ਼ਲਾਘਾ ਕਰਕੇ ਭਾਰਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਭਾਰਤ ਤੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਗਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਹਸਤੀਆਂ ਪਾਕਿਸਤਾਨ ਜਥੇ ਦੇ ਰੂਪ ਵਿੱਚ ਪਹੁੰਚੀਆਂ ਸਨ ਅਤੇ ਸ਼ਾਮ ਹੁੰਦਿਆਂ ਹੀ ਸਾਰੇ ਵਾਪਸ ਪਰਤ ਆਏ। ਨਵਜੋਤ ਸਿੰਘ ਸਿੱਧੂ ਨੂੰ ਵੀ ਪਾਕਿਸਤਾਨ ਤੋਂ ਖਾਸਤੌਰ 'ਤੇ ਸੱਦਾ ਆਇਆ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿੱਚ ਭਾਸ਼ਣ ਵੀ ਦਿੱਤਾ।