ਆਖਰ ਬੋਲ ਹੀ ਪਿਆ ਸਿੱਧੂ, ਕਹਿੰਦਾ ਮੈਂ ਨਹੀਂ ਖੁਲਵਾਇਆ ਲਾਂਘਾ

Tags

ਅੱਜ ਸਿੱਖ ਕੌਮ ਦੇ ਨਾਲ-ਨਲਾ ਪੰਜਾਬ ਲਈ ਲਈ ਇੱਕ ਇਤਿਹਾਸਕ ਦਿਨ ਹੈ ਕਿਉਕਿ ਸਾਲਾ ਤੋਂ ਸਿੱਖਾਂ ਦੀਆਂ ਮੰਗੀਆਂ ਦੁਆਵਾਂ ਆਖਰਕਾਰ ਕਬੂਲ ਹੋ ਰਹੀਆਂ ਹਨ ਅਤੇ ਕਰਤਾਰਪੁਰ ਲਾਂਘਾ ਖੁਲ੍ਹਣ ਜਾ ਰਿਹਾ ਹੈ। ਬੀਤੇ ਦਿਨੀਂ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਕਰਤਾਰਪੁਰ ਸਮਾਗਮ 'ਚ ਸ਼ਿਰਕਤ ਕਰਨ ਲਈ ਆਪਣੇ ਘਰੋਂ ਨਿਕਲ ਚੁੱਕੇ ਹਨ। ਇਸ ਸਮਾਗਮ ਲਈ ਸਿੱਧੂ 'ਚ ਖਾਸਾ ਉਤਸ਼ਾਹ ਹੈ।ਇਸ ਸਮਾਗਮ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਖਾਸ ਸੱਦਾ ਭੇਜਿਆ ਗਿਆ ਸੀ।

ਜਿਸ ਦੇ ਲਈ ਕੁਝ ਦਿਨਾਂ ਤੋਂ ਸਿੱਧੂ ਨੇ ਵਿਦੇਸ਼ ਮੰਤਰਾਲਾ ਨੂੰ ਚਿੱਠੀਆਂ ਲਿੱਖ ਜਾਣ ਦੀ ਇਜਾਜ਼ਤ ਮੰਗੀ ਸੀ। ਆਖਿਰਕਾਰ ਉਹ ਘੜੀ ਆ ਹੀ ਗਈ ਜਿਸ ਦਾ ਹਰ ਇਕ ਨੂੰ ਸਾਲਾਂ ਤੋਂ ਇੰਤਜ਼ਾਰ ਸੀ। ਕੁਝ ਸਮਾਂ ਪਹਿਲਾਂ ਹੀ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ 550 ਸ਼ਰਧਾਲੂਆਂ ਨੂੰ ਰਵਾਨਾ ਕੀਤਾ। ਭਾਰਤ ਦਾ ਪਹਿਲਾਂ ਜੱਥਾ ਪਾਕਿ ਵਾਲੇ ਪਾਸੇ ਪਹੁੰਚ ਚੁੱਕਿਆ ਹੈ। ਜਿਨ੍ਹਾਂ ਦਾ ਸਵਾਗਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਹੋਰ ਆਹਲਾ ਅਧਿਕਾਰੀਆਂ ਨੇ ਕੀਤਾ।