ਸੁਲਤਾਨਪੁਰ ਲੋਧੀ ‘ਚ ਭਿਆਨਕ ਹਾਦਸਾ| ਸਵਾਗਤੀ ਗੇਟਾਂ ‘ਤੇ ਭੜਕੇ ਲੋਕ

Tags

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈਕੇ ਜਿੱਥੇ ਸੰਗਤਾਂ ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਸੁਲਤਾਨਪੁਰ ਲੋਧੀ ਚ ਇਕ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੁਲਤਾਨਪੁਰ ਲੋਧੀ ਚ ਮੀਂਹ ਤੇ ਹਨ੍ਹੇਰੀ ਦੇ ਕਾਰਨ 2 ਸੁਆਗਤੀ ਗੇਟ ਡਿੱਗ ਗਏ ਜਿਸ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸੁਆਗਤੀ ਗੇਟ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੁਆਗਤ ਦੇ ਲਈ ਰੇਲਵੇ ਦੇ ਕੋਲ ਲੱਗਿਆ ਸੀ।

ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਚ 4 ਪੁਲਿਸ ਮੁਲਾਜ਼ਮਾਂ ਸਮੇਤ 5 ਲੋਕਾੰ ਦੇ ਜਖਮੀ ਹੋਏ ਹਨ। ਨਾਲ ਹੀ ਇਸ ਹਾਦਸੇ ਚ ਜਖਮੀ ਹੋਏ ਏਐੱਸਆਈ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਹਾਦਸੇ ਚ ਜਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।