ਨੌਕਰੀ ਦੇਣ ਲਈ ਕੈਪਟਨ ਨੇ ਨੌਜਵਾਨ ਨੂੰ ਖੁਦ ਲਗਾਇਆ ਫੋਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਇਕ ਨੌਜਵਾਨ ਨੂੰ ਫੋਨ ਕਰਕੇ ਨੌਕਰੀ ਬਾਰੇ ਜਾਣਕਾਰੀ ਦਿੱਤੀ। ਇਸ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਫੋਨ ਉਤੇ ਗੱਲ਼ ਕਰਦੇ ਸਮੇਂ ਨੌਜਵਾਨ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਨਾਲ ਗੱਲ ਕਰ ਰਿਹਾ ਹੈ। ਬਾਅਦ ਵਿਚ ਪਤਾ ਲੱਗਣ ਉਤੇ ਇਸ ਨੌਜਵਾਨ ਨੇ ਕੈਪਟਨ ਦਾ ਧੰਨਵਾਦ ਵੀ ਕੀਤਾ। ਮੁੱਖ ਮੰਤਰੀ ਇਸ ਨੌਜਵਾਨ ਨੂੰ ਪੁੱਛ ਰਹੇ ਹਨ ਕਿ ਕਿਥੋਂ ਬੋਲ ਰਹੇ, ਨੌਕਰੀ ਦੀ ਭਾਲ ਕਰ ਰਹੇ ਹੋ। ਇਸ ਤੋਂ ਬਾਅਦ ਕੈਪਟਨ ਇਸ ਨੌਜਵਾਨ ਨੂੰ ਦੱਸਦੇ ਹਨ ਕਿ ਤੁਹਾਨੂੰ ਨੌਕਰੀ ਬਾਰੇ ਫੋਨ ਆਵੇਗਾ ਤੇ ਇਸ ਨੌਜਵਾਨ ਨੂੰ ਚਾਅ ਚੜ੍ਹ ਜਾਂਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਕਰੀ ਹੈਲਪ ਲਾਇਨ ਨੰਬਰ 76260-76260 ਦੀ ਸ਼ੁਰੂਆਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨ ਨੂੰ ਖੁਦ ਫੋਨ ਕਰਕੇ ਇਸ ਸਕੀਮ ਦੀ ਸ਼ੁਰੂਆਤ ਕੀਤੀ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।