ਸਰਕਾਰ ਨੇ ਕਿਸਾਨਾਂ ਅੱਗੇ ਟੇਕਤੇ ਗੋਡੇ, ਮੰਨ ਲਈਆ ਮੰਗਾਂ, ਕਰਤੇ ਦਸਤਖਤ

Tags

ਲੋਕਾਂ ਦੇ ਸੰਘਰਸ਼ ਰੰਗ ਲਿਆਇਆ ਤੇ ਲੰਘੀ ਰਾਤ ਖੱਬੇ ਪੱਖੀ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਧਨੇਰ ਦੀ ਰਿਹਾਈ ਨੂੰ ਲੈ ਕੇ ਵੱਡੀ ਰੈਲੀ ਕੀਤੀ ਗਈ। ਅੱਜ ਧਨੇਰ ਨੂੰ ਵਿਸ਼ਾਲ ਮਾਰਚ ਕਰਦੇ ਹੋਏ ਘਰ ਪਹੁੰਚਾਇਆ ਜਾਏਗਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਨੂੰਨ ਅੱਗੇ ਲੋਕ ਸੰਘਰਸ਼ ਦੀ ਜਿੱਤ ਹੋਈ ਹੈ। ਕਾਬਲੇਗੌਰ ਹੈ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਰਸਮੀ ਪ੍ਰਵਾਨਗੀ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਧਨੇਰ ਦੀ ਰਿਹਾਈ ਸਬੰਧੀ ਹੁਕਮ ਦੇਰ ਸ਼ਾਮ ਹੀ ਜਾਰੀ ਕਰ ਦਿੱਤੇ ਸਨ। ਉਂਜ ਰਿਹਾਈ ਤੋਂ ਐਨ ਪਹਿਲਾਂ ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਪੂਰਾ ਸਸਪੈਂਸ ਬਣਾਈ ਰੱਖਿਆ।

ਰਾਤ ਸਵਾ ਅੱਠ ਵਜੇ ਦੇ ਕਰੀਬ ਜੇਲ੍ਹ ਬਾਹਰ ਪਿਛਲੇ 46 ਦਿਨਾਂ ਤੋਂ ਡੇਰਾ ਲਾਈ ਬੈਠੇ ਮੋਰਚੇ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਸਮੇਤ ਪੰਜ ਮੈਂਬਰ ਜੇਲ੍ਹ ਅੰਦਰ ਗਏ ਤੇ ਦਸ ਪੰਦਰਾਂ ਮਿੰਟ ਦੀ ਕਾਗਜ਼ੀ ਕਾਰਵਾਈ ਮਗਰੋਂ ਧਨੇਰ ਨਾਲ ਬਾਹਰ ਆ ਗਏ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਨਜੀਤ ਸਿੰਘ ਧਨੇਰ ਸਿੱਧੇ ਮੋਰਚੇ ਵਿੱਚ ਗਏ। ਉਨ੍ਹਾਂ ਆਪਣੀ ਰਿਹਾਈ ਨੂੰ ਲੋਕਾਂ ਦੇ ਏਕੇ ਤੇ ਸਿਰੜੀ ਸੰਘਰਸ਼ ਦੀ ਜਿੱਤ ਦੱਸਿਆ। ਧਨੇਰ ਨੇ ਰਾਤ ਆਪਣੇ ਸੰਘਰਸ਼ਸ਼ੀਲ ਸਾਥੀਆਂ ਨਾਲ ਮੋਰਚੇ ਵਿੱਚ ਹੀ ਕੱਟੀ।