ਕਹਿੰਦੇ ਸਿੱਧੂ ਦੀ ਚੜਾਈ ਤੋਂ ਡਰਦਾ ਕੈਪਟਨ, ਅਕਾਲੀਆਂ ਨੇ ਕੀਤੀ ਸਿੱਧੂ ਦੀ ਤਾਰੀਫ

Tags

ਰਾਜਨੀਤੀ ਵਿੱਚ ਆਉਣ ਤੋਂ ਕੁਝ ਸਮਾਂ ਪਹਿਲਾਂ ਸਿੱਧੂ ਕ੍ਰਿਕਟ ਨਾਲ ਵੀ ਜੁੜੇ ਰਹੇ ਹਨ। ਵਿਸ਼ਵ ਪੰਜਾਬੀ ਸਾਹਿਤਪੀਠ ਦੇ ਸਲਾਹਕਾਰ ਅਤੇ ਐਨਆਰਆਈ ਵਿਸ਼ਵ ਸੰਗਠਨ ਦੇ ਕਨਵੀਨਰ ਅਮਰਜੀਤ ਟਾਂਡਾ ਦਾ ਕਹਿਣਾ ਹੈ ਕਿ ਸਿੱਧੂ ਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਵਿੱਚ ਅਤੇ ਕ੍ਰਿਕਟ ਦੇ ਖੇਤਰ ਵਿੱਚ ਜੋ ਰੋਲ ਅਦਾ ਕੀਤਾ ਗਿਆ ਹੈ, ਉਸ ਲਈ ਉਨ੍ਹਾਂ ਦੀ ਸੰਸਥਾ ਦੁਆਰਾ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੀ ਸੰਸਥਾ ਦੁਆਰਾ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਤੇ ਸੱਭਿਆਚਾਰਕ ਮੇਲੇ ਕਰਵਾਉਣ ਦਾ ਵੀ ਪ੍ਰੋਗਰਾਮ ਹੈ।

ਆਸਟਰੇਲੀਆ ਦੇ ਸਿਡਨੀ ਦੀ ਸੰਸਥਾ ਵਿਸ਼ਵ ਪੰਜਾਬੀ ਸਾਹਿਤ ਪੀਠ ਅਤੇ ਐਨਆਰਆਈ ਵਿਸ਼ਵ ਸੰਗਠਨ ਨੇ ਨਵਜੋਤ ਸਿੰਘ ਸਿੱਧੂ ਨੂੰ ਫਖਰ ਏ ਕੌਮ ਅਤੇ ਇੰਡੀਅਨ ਡਾਈਮੰਡ ਦੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਵਜੋਤ ਸਿੰਘ ਦੀ ਦੋਸਤੀ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਤੇ ਭਾਰਤੀ ਸਿੱਖਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਭਾਰਤੀ ਲੋਕਾਂ ਨੂੰ ਵਿਸ਼ੇਸ਼ ਰਸਤਾ ਦਿੱਤਾ ਗਿਆ ਹੈ।

ਇਹ ਕੰਮ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਪੱਕੀ ਦੋਸਤੀ ਕਾਰਨ ਸਿਰੇ ਚੜ੍ਹ ਸਕਿਆ ਹੈ।ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਲਈ ਸਿੱਧੂ ਦਾ ਬਹੁਤ ਵੱਡਾ ਰੋਲ ਕਿਹਾ ਜਾ ਸਕਦਾ ਹੈ। ਭਾਵੇਂ ਇਹ ਦੋਵੇਂ ਮੁਲਕਾਂ ਦੀ ਸਰਕਾਰ ਦੀ ਸਹਿਮਤੀ ਕਾਰਨ ਹੀ ਸੰਭਵ ਹੋ ਸਕਿਆ। ਪਰ ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖਾਣ ਨਾਲ ਦੋਸਤੀ ਹੋਣ ਕਰਕੇ ਹੀ ਗੱਲ ਅੱਗੇ ਤੁਰੀ ਹੈ। ਇਸੇ ਕਰਕੇ ਹੀ ਨਵਜੋਤ ਸਿੰਘ ਸਿੱਧੂ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈ। ਆਸਟਰੇਲੀਆ ਦੇ ਸਿਡਨੀ ਵਿੱਚ ਸਿੱਧੂ ਨੂੰ ਵਿਸ਼ਵ ਪੰਜਾਬੀ ਸਾਹਿਤ ਪੀਠ ਅਤੇ ਐਨਆਰਆਈ ਵਿਸ਼ਵ ਸੰਗਠਨ ਨੇ ਫ਼ਖ਼ਰ ਏ ਕੌਮ ਅਤੇ ਇੰਡੀਅਨ ਡਾਈਮੰਡ ਦੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।