ਅਕਾਲੀ ਦਲ ਨੇ ਗੱਡੀਆਂ ਦਾ ਪਿੱਛਾ ਕਰਕੇ ਫੜਲੇ ਪੁਲਿਸੀਏ ,ਰਾਸਤੇ 'ਚ ਪਾ ਲਿਆ ਘੇਰਾ

Tags

ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ ਪੁਲਿਸ 'ਤੇ ਅਕਾਲੀ ਵਰਕਰਾਂ ਨੂੰ ਤੰਗ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਉਮੀਦਵਾਰ ਦਾ ਦੋਸ਼ ਹੈ ਕਿ ਦੂਜੇ ਜ਼ਿਲ੍ਹਿਆਂ ਦੀ ਪੁਲਿਸ ਤੇ ਗੁੰਡੇ ਕਾਂਗਰਸ ਦੀ ਸ਼ਹਿ ਉਤੇ ਪਿੰਡਾਂ 'ਚ ਅਕਾਲੀ ਵਰਕਰਾਂ ਨੂੰ ਚੁੱਕਣ ਲਈ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਲਾਂਪੁਰ ਚੌਂਕ 'ਚ 18 ਗੱਡੀਆਂ ਨੂੰ ਲੀਡ ਕਰਦੀ ਇਨੋਵਾ ਗੱਡੀ ਨੂੰ ਘੇਰ ਲਿਆ। ਇਆਲੀ ਨੇ ਫੇਸਬੁਕ ਉਤੇ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਦੂਜੇ ਜਿਲ੍ਹਿਆਂ ਦੀ ਪੁਲਿਸ ਤੇ ਬਾਊਂਸਰ ਅਕਾਲੀ ਵਰਕਰਾਂ ਨੂੰ ਧਮਕਾਉਣ ਆਏ ਸਨ, ਉਨ੍ਹਾਂ ਨੇ ਇਕ ਗੱਡੀ ਨੂੰ ਘੇਰ ਲਿਆ ਜਦ ਕਿ ਬਾਕੀ ਮੌਕੇ ਤੋਂ ਭੱਜ ਗਏ।

ਮਨਪ੍ਰੀਤ ਇਆਲੀ ਨੇ ਕਿਹਾ ਕਿ ਪੁਲਿਸ ਨਾਜਾਇਜ਼ ਹੀ ਅਕਾਲੀ ਵਰਕਰਾਂ ਨੂੰ ਚੁੱਕ ਰਹੀ ਹੈ ਅਤੇ ਵਰਕਰਾਂ ਨੂੰ ਡਰਾ-ਧਮਕਾ ਰਹੀ ਹੈ।ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭਖਿਆ ਹੋਇਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਅੱਜ ਆਪਣੇ -ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪੱਬਾਂ – ਭਾਰ ਹਨ ,ਕਿਉਂਕਿ ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ। ਇਸੇ ਤਹਿਤ ਦਾਖਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਹੈ।