ਚਿੱਟਾ ਦਾੜ੍ਹਾ, ਸਿੰਘਾ ਵਾਲਾ ਬਾਣਾ ਤੇ ਕਰਤੂਤ ਦੇਖੋ ਕੀ ਕੀਤੀ

Tags

ਪਾਖੰਡਵਾਦ, ਜਿਸ ਦਾ ਨਾਮ ਸੁਣਦਿਆਂ ਹੀ ਵਿਗਿਆਨਿਕ ਸੋਚ ਰੱਖਣ ਵਾਲੇ ਹੱਸ ਪੈਂਦੇ ਹਨ ਅਤੇ ਇਨ੍ਹਾਂ ਪਾਖੰਡੀਆਂ ਨੂੰ ਦੇਸ਼ ਤੋਂ ਬਾਹਰ ਦਾ ਰਸਤਾ ਵਿਖਾਉਣ ਦੇ ਬਾਰੇ ਵਿੱਚ ਸੋਚਣ ਲੱਗ ਪੈਂਦੇ ਹਨ। ਦਰਅਸਲ, ਇਸ ਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਲੋਕਾਂ ਦੀ ਸੋਚ ਹੀ ਹੁਣ ਪਾਖੰਡੀ ਬਾਬਿਆਂ ਦੇ ਵਿੱਚ ਹੀ ਰਹਿ ਗਈ ਹੈ ਅਤੇ ਉਹ ਇਸ ਪਾਖੰਡਵਾਦ ਤੋਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ। ਵੇਖਿਆ ਜਾਵੇ ਤਾਂ ਜੇਕਰ ਕੋਈ ਪਾਖੰਡਵਾਦ ਵਿੱਚੋਂ ਉਨ੍ਹਾਂ ਨੂੰ ਬਾਹਰ ਆਉਣ ਲਈ ਕਹਿੰਦਾ ਹੈ ਤਾਂ ਉਹ ਬੁਰਾ ਮੰਨਦੇ ਹਨ।ਪਰ ਸਾਡੇ ਉਨ੍ਹਾਂ ਭਾਰਤੀ ਲੋਕਾਂ ਨੂੰ ਕਿਵੇਂ ਪਾਖੰਡਵਾਦ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ

ਜਿਹੜੇ 21ਵੀਂ ਸਦੀ ਵਿੱਚ ਪਹੁੰਚਣ ਦੇ ਬਾਵਜੂਦ ਵੀ 19ਵੀਂ ਸਦੀ ਦੇ ਵਿੱਚ ਲੱਗੇ ਫਿਰਦੇ ਹਨ। ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਖੰਡੀ ਬਾਬਿਆਂ ਦੇ ਵੱਲੋਂ ਆਪਣੇ ਡੇਰੇ ਬਣਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਭਾਵੇਂ ਹੀ ਕਈ ਤਰਕਸ਼ੀਲ ਸੋਸਾਇਟੀਆਂ ਅਤੇ ਬੁੱਧੀਜੀਵੀਆਂ ਦੇ ਵੱਲੋਂ ਇਨ੍ਹਾਂ ਪਾਖੰਡੀ ਬਾਬਿਆਂ ਦੇ ਵਿਰੁੱਧ ਮੁਹਿੰਮਾਂ ਚਲਾਈਆਂ ਗਈਆਂ ਸੀ, ਪਰ ਅਫਸੋਸ ਲੋਕਾਂ ਦਾ ਸਾਥ ਨਾ ਮਿਲਣ ਦੇ ਕਾਰਨ ਉਕਤ ਪਾਖੰਡੀ ਬਾਬਿਆਂ ਦੇ ਡੇਰੇ ਬੰਦ ਨਹੀਂ ਹੋ ਸਕੇ।