ਢਿੱਲੋਂ ਪ੍ਰੀਤ ਨੂੰ ਲੈ ਕੇ ਪਤਨੀ ਦੇ ਹੈਰਾਨ ਕਰਨ ਵਾਲੇ ਖੁਲਾਸੇ

ਸਤੰਬਰ ਮਹੀਨਾ ਪੰਜਾਬੀ ਕਲਾਕਾਰ ਲਈ ਬਹੁਤ ਹੀ ਮਾੜਾ ਰਿਹਾ,ਵਿਵਾਦ ਮਾਲੋ-ਮੱਲੀ ਕਈ ਸਿੰਗਰਾਂ ਨਾਲ ਜੁੜਦੇ ਰਹੇ ਅਤੇ ਲੋਕਾਂ ਨੇ ਵੀ ਇਹਨਾਂ ਸਿੰਗਰਾਂ ਨੂੰ ਆੜੇ ਹੱਥੀ ਲਿਆ | ਸਭ ਤੋਂ ਪਹਿਲਾ ਮਾਮਲਾ ਸੀ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦਾ ਜੋ ਸ਼ੋਸ਼ਲ ਮੀਡਿਆ ਤੋਂ ਸ਼ੁਰੂ ਹੋਇਆ ਤੇ ਇਨਾਂ ਵਧ ਗਿਆ ਕਿ ਐਲੀ ਮਾਂਗਟ ਨੂੰ ਇੱਕ ਹਫਤਾ ਜੇਲ ਵਿਚ ਵੀ ਰਹਿਣਾ ਪਿਆ | ਕਈ ਦਿਨ ਪਹਿਲਾਂ ਸ਼ੋਸ਼ਲ ਮੀਡਿਆ ਤੇ ਢਿਲੋ ਪ੍ਰੀਤ ਦੀ ਪਤਨੀ ਦੀਆਂ ਕਾਲ ਰਿਕਾਰਡਿੰਗ ਵੀ ਖੂਬ ਵਿਰਲ ਹੋਈਆਂ ਅਤੇ ਅੱਜ ਢਿੱਲੋਂ ਪ੍ਰੀਤ ਦੀ ਪਤਨੀ ਨੇ ਇੱਕ ਚੈਨਲ ਨੂੰ ਸਾਹਮਣੇ ਆ ਕੇ ਇੰਟਰਵਿਊ ਦਿੱਤੀ ਹੈ ਤੇ ਬਹੁਤ ਸਾਰੀਆਂ ਗੱਲਾਂ ਦੇ ਰਾਜ਼ ਖੋਲੇ ਹਨ ਅਤੇ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ |

ਪੂਰੀ ਇੰਟਰਵਿਊ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਕਿ ਕਿਵੇਂ ਢਿਲੋਂ ਪ੍ਰੀਤ ਦੀ ਪਤਨੀ ਨੇ ਵੱਡੇ ਵੱਡੇ ਪਰਦੇ ਚੱਕ ਦਿੱਤੇ | ਇਸ ਤੋਂ ਬਾਅਦ ਮਾਮਲਾ ਸ਼ੁਰੂ ਹੋਇਆ ਪੰਜਾਬੀ ਦੇ ਬਹੁਤ ਹੀ ਮਸਹੂਰ ਕਲਾਕਾਰ ਗੁਰਦਾਸ ਮਾਨ ਦਾ | ਗੁਰਦਾਸ ਮਾਨ ਨੇ ਵੀ ਸਤੰਬਰ ਮਹੀਨੇ ਵਾਲਾ ਉੱਡਦਾ ਹੋਇਆ ਤੀਰ ਫੜ੍ਹ ਲਿਆ ਤੇ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਲਾਹਨਤਾਂ ਪਾਈਆਂ | ਕੁਝ ਸਮਾਂ ਪਹਿਲਾਂ ਅਮਿਤ ਸ਼ਾਹ ਨੇ ਇੱਕ ਬੋਲੀ ਇੱਕ ਦੇਸ਼ ਦਾ ਪ੍ਰ੍ਸ਼੍ਤਾਵ ਰਖਿਆ ਸੀ ਕਿ ਪੂਰੇ ਦੇਸ਼ ਵਿਚ ਸਿਰਫ ਇੱਕ ਹਿੰਦੀ ਭਾਸ਼ਾ ਹੀ ਹੋਣੀ ਚਾਹੀਦੀ ਹੈ | ਜਿਸਦਾ ਕਿ ਲੋਕਾਂ ਵੱਲੋਂ ਬਹੁਤ ਹੀ ਜਿਆਦਾ ਵਿਰੋਧ ਕੀਤਾ ਗਿਆ |

ਪੂਰੇ ਦੇਸ਼ ਵਿਚ ਹਿੰਦੀ ਨੂੰ ਲੱਗੂ ਕਰਨ ਦੇ ਹੱਕ ਵਿਚ ਗੁਰਦਾਸ ਮਾਨ ਨੇ ਵੀ ਆਪਣਾ ਬਿਆਨ ਦੇ ਦਿੱਤਾ ਕਿ ਹਾਂ ਮੈਂ ਵੀ ਇਸ ਦੇ ਹੱਕ ਵਿਚ ਹਾਂ ਇਸ ਤੋਂ ਬਾਅਦ ਵਿਦੇਸ਼ ਦੇ ਦੌਰੇ ਤੇ ਵਿਰੋਧ ਕਰ ਰਹੇ ਇੱਕ ਵੀਰ ਨੂੰ ਬਹੁਤ ਹੀ ਅਸ਼ਲੀਲ ਗੱਲ ਬੋਲਣ ਕਰਕੇ ਗੁਰਦਾਸ ਮਾਨ ਦਾ ਪੂਰੀ ਦੁਨੀਆਂ ਵਿਚ ਭਾਰੀ ਵਿਰੋਧ ਹੋਇਆ | ਤੇ ਅੱਜ ਇੱਕ ਹੋਰ ਮਾਮਲਾ ਸ਼ੋਸ਼ਲ ਮੀਡਿਆ ਤੇ ਭਖਿਆ ਹੋਇਆ ਹੈ ਢਿੱਲੋਂ ਪ੍ਰੀਤ ਅਤੇ ਯੂਸਦੀ ਪਤਨੀ ਦਾ |