ਕੈਪਟਨ ਨੇ ਰਾਜਾ ਵੜਿੰਗ ਨਾਲ ਕਰ ਦਿੱਤੀ ਮਾੜੀ, ਕਹਿੰਦੇ ਥੋਨੂੰ ਨਹੀਂ ਨੇੜੇ ਲੱਗਣ ਦੇਣਾ

Tags

ਜਲਾਲਾਬਾਦ ਦੇ ਪਿੰਡ ਮੋਹਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਾਰਨ ਲਈ ਹੈਲੀਪੈਡ ਬਣਾਇਆ ਗਿਆ ਸੀ। ਜਿਵੇਂ ਹੀ ਕੈਪਟਨ ਮੋਹਲਾ ਪਹੁੰਚੇ ਤਾਂ ਉਨ੍ਹਾਂ ਦੀ ਸਰਕਾਰੀ ਕਾਰ ਉਥੇ ਪਹੁੰਚ ਗਈ। ਸੁਰੱਖਿਆ ਮੁਲਾਜ਼ਮ ਨੇ ਰਾਣਾ ਸੋਢੀ ਨੂੰ ਕਿਹਾ ਕਿ ਉਹ ਆਪਣੀ ਕਾਰ ਰਾਹੀਂ ਜਲਾਲਾਬਾਦ ਪਹੁੰਚਣ। ਸੁਰੱਖਿਆ ਮੁਲਾਜ਼ਮ ਦੇ ਇੰਨੀ ਗੱਲ ਕਹਿਣ ਤੇ ਸੋਢੀ ਦੀ ਉਕਤ ਮੁਲਾਜ਼ਮ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਸੋਢੀ ਤੇ ਰਾਜਾ ਵੜਿੰਗ ਆਪਣੀ ਕਾਰ ਚ ਬੈਠ ਕੇ ਜਲਾਲਾਬਾਦ ਪਹੁੰਚੇ।

ਜਦੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਰ ਚ ਬੈਠਣਾ ਸ਼ੁਰੂ ਕੀਤਾ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਰ ਚ ਬੈਠਣ ਤੋਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਕੈਪਟਨ ਬੁੱਧਵਾਰ ਨੂੰ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਦੀ ਚੋਣ ਪ੍ਰਚਾਰ ਲਈ ਜਲਾਲਾਬਾਦ ਪਹੁੰਚੇ ਸਨ।

ਜਲਾਲਾਬਾਦ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬਜ਼ੀ ਮੰਡੀ ਚੌਕ ਅਤੇ ਸ਼ਹੀਦ ਊਧਮ ਸਿੰਘ ਚੌਕ ਵਿਖੇ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਲਈ ਪ੍ਰੋਗਰਾਮ ਕੀਤਾ। ਜਿਥੇ ਕੈਪਟਨ ਨੇ ਲੋਕਾਂ ਨੂੰ ਸੰਬੋਧਿਤ ਕਰਨਾ ਸੀ। ਕੈਪਟਨ ਸਬਜ਼ੀ ਮੰਡੀ ਚੌਕ 'ਤੇ ਨਹੀਂ ਰੁਕੇ ਤੇ ਸਿੱਧੇ ਤੌਰ 'ਤੇ ਸ਼ਹੀਦ ਊਧਮ ਸਿੰਘ ਚੌਕ ਪਹੁੰਚੇ। ਉਨ੍ਹਾਂ ਜਲਾਲਾਬਾਦ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਂਵਲਾ ਨੂੰ ਵੋਟ ਪਾਉਣ।