ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਮੌਕੇ ਜਿੱਤ ਲਿਆ ਸਭ ਦਾ ਦਿਲ

Tags

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਤੇ ਬੰਦੀ ਛੋਡ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਸੋਸ਼ਲ਼ ਮੀਡੀਆ ਉਤੇ ਇਕ ਵੀਡੀਓ ਵਿਚ ਉਹ ਬੰਦੀ ਛੋਡ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ।ਦਿਵਾਲੀ ਮੌਕੇ ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਨਹੀਂ ਹੋਵੇਗੀ ਆਤਿਸ਼ਬਾਜ਼ੀ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਕੈਨੇਡਾ ਵਿੱਚ ਵਾਤਾਵਰਣ ਸੰਭਾਲ ਨੂੰ ਲੈਕੇ ਲੋਕਾਂ ਵਿੱਚ ਆ ਰਹੀ ਚੇਤੰਨਤਾ ਨੂੰ ਵੇਖਦਿਆਂ ਉਨਟਾਰੀਓ ਦੇ ਸਾਰੇਆਂ ਤੋਂ ਵੱਡੇ ਗੁਰਦੁਆਰੇ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਨੇ ਦਿਵਾਲੀ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਨਾ ਚਲਾਉਣ ਦਾ ਫੈਸਲਾ ਲਿਆ ਹੈ।

ਸਿਟੀ ਵਲੋ ਪਰਦੂਸਨ ਤੇ ਧਮਾਕੇ ਵਾਲੇ ਪਟਾਕੇ ਚਲਾਉਣ ਤੇ ਪਬੰਦੀ ਹੈ । ਕੈਨੇਡਾ ਵਿਚ ਦੂਜੀ ਵਾਰ ਸਰਕਾਰ ਬਣਾਉਣ ਦੀਆਂ ਤਿਆਰੀਆਂ ਵਿਚ ਜੁਟੇ ਟਰੂਡੋ ਨੇ ਬੰਦੀ ਛੋਡ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਆਖਿਆ ਹੈ ਕਿ ਭਾਰਤ ਸਮੇਤ ਦੁਨੀਆਂ ਦੇ ਹਰ ਕੋਨੇ ਵਿਚ ਵੱਸੇ ਭਾਰਤੀ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ, ਉਨ੍ਹਾਂ ਦੇ ਮੁਲਕ ਵਿਚ ਹਰ ਭਾਈਚਾਰੇ ਨੂੰ ਆਪਣੇ ਤਿਉਹਾਰ ਮਨਾਉਣ ਦੀ ਆਜਾਦੀ ਹੈ। ਉਹ ਭਾਈਚਾਰੇ ਨੂੰ ਇਸ ਮੌਕੇ ਸ਼ੁਭਕਾਮਨਾਵਾਂ ਦਿੰਦੇ ਹਨ।