ਮਝਬੀ ਸਿੱਖ ਨੇ ਪਾਏ ਖਿਲਾਰੇ, ਜਾਤ ਦੇ ਹੰਕਾਰੇ ਨਾਲ ਲੈ ਲਿਆ ਪੰਗਾ

Tags

ਕਰੀਬ ਸਾਢੇ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਇਹ ਹੋਕਾ ਜਾਤ ਪ੍ਰਥਾ ਦੇ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣ ਦੀ ਲਲਕਾਰ ਸੀ। ਸੰਗਤ ਅਤੇ ਪੰਗਤ ਬਰਾਬਰੀ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਸੀ। ਉਨ੍ਹਾਂ ਤੋਂ ਬਾਅਦ ਜਾਤ-ਪਾਤ ਤੋਂ ਅਲੱਗ ਹੋ ਕੇ ਹਰ ਇਨਕਲਾਬੀ ਚਿੰਤਕ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਇਸ ਨੂੰ ਗੁਰੂ ਦਾ ਦਰਜਾ ਦੇਣ ਦੀ ਵੱਡੀ ਇਤਿਹਾਸਿਕ ਘਟਨਾ ਵੀ ਇਸ ਦਿਸ਼ਾ ਵੱਲ ਵੱਡੀ ਪੁਲਾਂਘ ਸੀ। ਪੂਰੀ ਤਰ੍ਹਾਂ ਸਮਾਜਿਕ ਪਰਿਵਰਤਨ ਦੇ ਇਸ ਸਿਧਾਂਤ ਨੂੰ ਨਾਮਵਰ ਸਿੱਖ ਬੁੱਧੀਜੀਵੀ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਨਾਂ ਦੀ ਪੁਸਤਕ ਵਿੱਚ ਬਾਖ਼ੂਬੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਕਿਹਾ ਜਾਂਦਾ ਹੈ ਕਿ ਸਿੱਖ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਦਲਿਤ ਅੰਦੋਲਨ ਦੇ ਸਿਰਕੱਢ ਆਗੂ ਡਾ. ਬੀ.ਆਰ. ਅੰਬੇਦਕਰ ਵੀ ਇੱਕ ਵਾਰ ਸਿੱਖ ਧਰਮ ਅਪਣਾਉਣ ਲਈ ਤਿਆਰ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਆਪਣੇ ਸਮਰਥਕਾਂ ਸਮੇਤ ਬੁੱਧ ਧਰਮ ਅਪਣਾ ਲਿਆ ਸੀ। ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰੌਣਕੀ ਰਾਮ ਦਾ ਕਹਿਣਾ ਹੈ ਕਿ ਪੰਜਾਬ ਦੇ ਸੰਦਰਭ ਵਿੱਚ ਦਲਿਤਾਂ ਸਬੰਧੀ ਇਹ ਹੈਰਾਨੀਜਨਕ ਗੱਲ ਉੱਭਰ ਕੇ ਆਉਂਦੀ ਹੈ ਕਿ ਜਿੱਥੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚ ਦਲਿਤ ਚੇਤਨਾ ਵਿਸ਼ੇਸ਼ ਤੌਰ ਉੱਤੇ ਬੁੱਧ ਧਰਮ ਪਰਿਵਰਤਨ ਅਤੇ ਸੰਸਕ੍ਰਿਤੀਕਰਨ ਜਿਹੇ ਮਾਡਲਾਂ ਉੱਤੇ ਆਧਰਿਤ ਹੈ ਉੱਥੇ ਪੰਜਾਬ ਵਿੱਚ ਅਜਿਹੇ ਮਾਡਲਾਂ ਦਾ ਦਲਿਤ ਸ਼ੋਸ਼ਲ ਮੋਬਿਲਿਟੀ ਵਿੱਚ ਕੋਈ ਖ਼ਾਸ ਯੋਗਦਾਨ ਨਹੀਂ ਹੈ।