ਕਿੰਨਰ ! ਜਾ ਹਿਜੜਾ ! ਇਹ ਅਜਿਹੇ ਸ਼ਬਦ ਹਨ ਜਿਸ ਦਾ ਉਚਾਰਣ ਕਰਦਿਆਂ ਹੀ ਸਾਡੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ ਕੁਝ ਅਜਿਹੀਆਂ ਤਸਵੀਰਾਂ, ਜਿਸ ਵਿਚ ਕੁਝ ਅਣਜਾਣ ਚਿਹਰੇ ਕਦੇ ਲੜਕੀਆਂ ਵਾਲੇ ਪਹਿਰਾਵੇ ਪਾਈ ਤਾੜੀਆਂ ਮਾਰ ਮਾਰ ਮਰਦਾਂ ਵਾਲੀ ਆਵਾਜ਼ ਵਿਚ ਆਪਣੇ ਆਪ ਨੂੰ ਔਰਤ ਦੱਸਦੇ ਹੋਏ ਦਿਖਾਈ ਦਿੰਦੇ ਹਨ ਤੇ ਕਦੀ ਢੋਲਕੀ ਦੀ ਥਾਪ ਤੇ ਨੱਚਦੇ ਅਸ਼ਲੀਲ ਭਾਸ਼ਾ ਵਰਤ ਕੇ ਲੋਕਾਂ ਨੂੰ ਆਪਣੀ ਗੱਲ ਮਨਾਉਂਦੇ । ਜੇਕਰ ਤੁਹਾਨੂੰ ਕੋਈ ਅਜਿਹਾ ਕਹੇ ਕਿ ਕਿੰਨਰ ਜਾਂ ਹਿਜੜੇ ਆਉਣ ਵਾਲੇ ਸਮੇਂ ‘ਚ ਇਸ ਧਰਤੀ ਤੋਂ ਅਲੋਪ ਹੋ ਜਾਣਗੇ, ਤਾਂ ਤੁਸੀਂ ਇਸ ‘ਤੇ ਡੂੰਘਾ ਅਫਸੋਸ ਪ੍ਰਗਟਾਵਾ ਕਰੋਗੇ।
ਪਰ ਦੱਸ ਦਈਏ ਕਿ ਭਵਿੱਖ ‘ਚ ਇਹ ਸੱਚ ਹੋਣ ਜਾ ਰਿਹਾ ਹੈ, ਇੱਕ ਅਜਿਹਾ ਕੌੜਾ ਸੱਚ ਇਸ ‘ਤੇ ਅਦਾਲਤ ਨੇ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਇਸ ਲਈ ਉਸਾਰੂ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।ਪਰ ਕਹਿੰਦੇ ਨੇ ਲੋੜ ਕਾਢ ਦੀ ਮਾਂ ਹੈ। ਇਸ ਵਾਰ ਉਹ ਮਾਂ ਬਣੀ ਹੈ ਡਾਕਟਰ, ਜਿਹੜੇ ਕੀ ਨਵੇਂ ਪੈਦਾ ਹੋਣ ਵਾਲੇ ਹਿਜੜੇ ਬੱਚਿਆਂ ਦਾ ਆਪਰੇਸ਼ਨ ਕਰਕੇ ਉਨ੍ਹਾਂ ਨੂੰ ਗੈਰ-ਕੁਦਰਤੀ ਤਰੀਕੇ ਨਾਲ ਮੁੰਡਾ ਜਾਂ ਕੁੜੀ ਬਣਾ ਰਹੇ ਹਨ।