ਰੰਧਾਵਾ ਭਰਾਵਾਂ ਤੇ ਐਲੀ ਮਾਂਗਟ ਦੀ ਲੜਾਈ ਤੇ ਪੁਲਿਸ ਨੇ ਲਿਆ ਵੱਡਾ ਐਕਸ਼ਨ

ਆਏ ਦਿਨ ਪੰਜਾਬੀ ਗਾਇਕ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੇ ਹਨ। ਹਾਲ ਹੀ 'ਚ ਅਜਿਹਾ ਹੀ ਇਕ ਮੁੱਦਾ ਸਾਹਮਣੇ ਆਇਆ ਹੈ ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ। ਇਹ ਦੋਵੇਂ ਗਾਇਕ ਇਕ-ਦੂਜੇ 'ਤੇ ਭੜਕਦੇ ਨਜ਼ਰ ਆ ਰਹੇ ਹਨ। ਰੰਮੀ ਰੰਧਾਵਾ ਨੇ ਕਿਹਾ ਕਿ ''ਮੇਰੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਅਜਿਹੇ ਵਿਅਕਤੀ ਟੱਕਰਦੇ ਹਨ, ਜਿਹੜੇ ਸਾਡਾ ਧਿਆਨ ਭਟਕਾਉਂਦੇ ਹਨ। ਅੱਜ ਕੱਲ ਦੇ ਗਾਇਕ ਕਲਾਕਾਰ ਨਹੀਂ ਸਗੋਂ ਮੂਰਖ ਤੇ ਗਰਕਕਾਰ ਹਨ। ਮੈਂ ਆਪਣਾ ਫਰਜ ਨਿਭਾਉਂਦੇ ਹੋਏ ਐਲੀ ਮਾਂਗਟ ਨੂੰ ਸਮਝਾਇਆ ਕਿ ਸਮਾਜ 'ਚ ਸਾਡੀਆਂ ਸਭ ਦੀਆਂ ਧੀਆਂ-ਭੈਣਾਂ ਰਹਿੰਦੀਆਂ ਹਨ।

ਇਹ ਬਾਬੇ ਨਾਨਕ ਦੀ ਧਰਤੀ ਹੈ।ਅਜਿਹੇ ਕਲਾਕਾਰਾਂ ਕੋਲ ਨਾ ਤਾਂ ਗਾਇਕੀ ਹੈ ਨਾ ਹੀ ਕਲਾ ਹੈ। ਇਹ ਪਤਾ ਨਹੀਂ ਕਿੰਨੇ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ। ਸਾਡਾ ਉਸ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਸਿਰਫ ਉਸ ਦੀ ਗੰਦੀ ਗਾਇਕੀ ਨਾਲ ਵਿਰੋਧ ਹੈ, ਜਿਸ ਨਾਲ ਉਹ ਨਵੀਂ ਪੀੜ੍ਹੀ ਨੂੰ ਆਪਣੇ ਪਿੱਛੇ ਲਾ ਰਿਹਾ ਹੈ। ਜੇਕਰ ਗਾਇਕਾਂ ਦਾ ਇਹੀ ਹਾਲ ਰਿਹਾ ਹੈ ਤਾਂ ਪੰਜਾਬ ਨੂੰ ਸਿਰਫ ਕਿਤਾਬਾਂ ਤੇ ਤਸਵੀਰਾਂ 'ਚ ਹੀ ਦੇਖਿਆ ਜਾਵੇਗਾ। ਅਜਿਹੇ ਗਾਇਕਾਂ ਨੂੰ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ।