ਐਲੀ ਮਾਂਗਟ ਨੂੰ ਮਿਲੀ ਬੱਬੂ ਮਾਨ ਦੀ ਫੁੱਲ ਸਪੋਰਟ

ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਚਾਲੇ ਤਤਕਾਰ ਇਨਾਂ ਕਾਫ਼ੀ ਵਧ ਗਿਆ ਸੀ ਕਿ ਐਲੀ ਮਾਂਗਟ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਦਾ ਰਿਮਾਂਡ ਵੀ ਲਿਆ ਗਿਆ ਸੀ। ਮੁਹਾਲੀ ਦੀ ਅਦਾਲਤ ਵੱਲੋਂ ਗਾਇਕ ਐਲੀ ਮਾਂਗਟ ਤੇ ਉਸ ਦੇ ਸਾਥੀ ਹਰਮਨ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਜਮਾਨਤ ਮਿਲਣ ਮਗਰੋਂ ਅੱਜ ਐਲੀ ਮਾਂਗਟ ਬੱਬੂ ਮਾਨ ਨੂੰ ਪੁੱਜੇ, ਤੇ ਉਨ੍ਹਾਂ ਨੇ ਬੱਬੂ ਮਾਨ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ। ਸੋਸ਼ਲ ਮੀਡੀਆ ‘ਤੇ ਐਲੀ ਮਾਂਗਟ ਤੇ ਰੰਮੀ ਰੰਧਾਵਾ ‘ਚ ਟਕਰਾਅ ਹੋਇਆ ਸੀ। ਪੰਜਾਬ ਪੁਲਿਸ ਨੇ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋ ਦਿਨਾਂ ਰਿਮਾਂਡ ਤੋਂ ਬਾਅਦ ਪੁਲਿਸ ਨੇ ਐਲੀ ਮਾਂਗਟ ਤੋਂ ਪੁੱਛਗਿੱਛ ਕੀਤੀ ਤੇ ਬਾਅਦ ‘ਚ ਉਸ ਨੂੰ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਸੀ।

ਜਮਾਨਤ ਮਿਲਣ ਮਗਰੋਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਰੂ-ਬ-ਰੂ ਹੋ ਕੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਜੇਲ੍ਹ ਵਿਚ ਕਿਵੇਂ ਦਾ ਵਰਤਾਓ ਕੀਤਾ ਗਿਆ ਤੇ ਨਾਲ ਉਨ੍ਹਾਂ ਨੇ ਦੱਸਿਆ ਕਿ ਮੈਂ ਸ਼ੁਰੂ ਤੋਂ ਹੀ ਪੰਜਾਬੀ ਗਾਇਕੀ ਦੇ ਉਸਤਾਦ ਬੱਬੂ ਮਾਨ ਜੀ ਨੂੰ ਬਹੁਤ ਪਸੰਦ ਕਰਦਾ ਆ ਰਿਹਾ ਹਾਂ ਤੇ ਉਨ੍ਹਾਂ ਦੀ ਤਸਵੀਰ ਦਾ ਟੈਟੂ ਮੈਂ ਅਪਣੀ ਖੱਬੀ ‘ਤੇ ਖੁਦਵਾਇਆ ਹੋਇਆ ਹੈ। ਐਲੀ ਨੇ ਕਿਹਾ ਕਿ ਮਾਨ ਸਾਬ੍ਹ ਨੇ ਮੇਰੀ ਤਸਵੀਰ ਆਪਣੇ ਇਸਟਾਗ੍ਰਾਮ ‘ਤੇ ਅਪਲੋਡ ਕਰਕੇ ਮੇਰੀ ਸਪੋਟ ‘ਚ ਉਤਰੇ ਸੀ। ਮਾਂਗਟ ਤੇ ਰੰਮੀ ਰੰਧਾਵਾ ਦੀ ਤਕਰਾਰ ਨੇ ਸੋਸ਼ਲ ਮੀਡੀਆ ‘ਤੇ ਵੱਡੇ ਵਿਵਾਦ ਦਾ ਰੂਪ ਲੈ ਲਿਆ ਸੀ। ਇਸ ‘ਚ ਦੋਵਾਂ ਨੇ ਇਕ ਦੂਜੇ ਨੂੰ ਧਮਕੀਆਂ ਦਿੱਤੀਆਂ ਸਨ। ਜਿਸ ਪਿੱਛੋਂ ਮੁਹਾਲੀ ਪੁਲਿਸ ਨੇ ਪਰਚਾ ਦਰਜ ਕਰ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ।