ਬੱਬੂ ਮਾਨ ਨੇ ਗੁਰਦਾਸ ਨੂੰ ਦਿੱਤਾ ਲਾਈਵ ਠੋਕਵਾਂ ਜਵਾਬ

ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਦਸ ਦਈਏ ਕਿ ਇਕ ਰਾਸ਼ਟਰ ਇਕ ਭਾਸ਼ਾ ਹਿੰਦੀ ਦਾ ਸਕੰਲਪ ਦਾ ਪਹਿਲਾਂ ਤੋਂ ਹੀ ਪੰਜਾਬ ‘ਚ ਇਸਦਾ ਵਿਰੋਧ ਹੋ ਰਿਹਾ ਸੀ। ਇਸ ਵਿਰੋਧ ‘ਚ ਵਾਧਾ ਉਸ ਵੇਲੇ ਹੋਇਆ ਜਦੋ ਗੁਰਦਾਸ ਮਾਨ ਨੇ ਆਰਐੱਸਐੱਸ ਦੇ ਇਸ ਏਜੰਡੇ ਦਾ ਸਮਰਥਨ ਕੀਤਾ। ਜਿਸ ਕਾਰਨ ਗੁਰਦਾਸ ਮਾਨ ਦੇ ਖਿਲਾਫ ਪੰਜਾਬ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਵੀ ਵਿਰੋਧ ਹੋ ਰਿਹਾ ਹੈ। ਦਸ ਦਈਏ ਕਿ ਕੈਨੇਡਾ ਚ ਇਕ ਸ਼ੋਅ ਦੇ ਦੌਰਾਨ ਗੁਰਦਾਸ ਮਾਨ ਦੇ ਖਿਲਾਫ ਲੋਕਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਏ।

ਇਹਨਾਂ ਹੀ ਨਹੀਂ ਲੋਕਾਂ ਨੇ ਗੁਰਦਾਸ ਮਾਨ ਸਟੇਜ ਸ਼ੋਅ ਦੌਰਾਨ ਕੁਝ ਸੁੱਟਿਆ ਜਿਸ ਕਾਰਨ ਗੁਰਦਾਸ ਮਾਨ ਨੇ ਆਪਣਾ ਆਪਾ ਖੋਹ ਦਿੱਤਾ ਤੇ ਵਿਰੋਧ ਕਰ ਰਹੇ ਲੋਕਾਂ ਲਈ ਉਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਪਤਾ ਲੱਗਾ ਗਿਆ ਕਿ ਅਸਲੀ ਪੰਜਾਬ ਕੌਣ ਹਨ। ਆਪਣੀ ਗਾਇਕੀ ਦੇ ਕਾਰਨ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੁਰਦਾਸ ਮਾਨ ਨੂੰ ਕੈਨੇਡਾ ਚ ਸ਼ੋਣ ਦੌਰਾਨ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹਨਾਂ ਹੀ ਨਹੀਂ ਲੋਕਾਂ ਨੇ ਗੁਰਦਾਸ ਮਾਨ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ।