ਪਹਿਲਾਂ ਐੱਸ.ਡੀ.ਐੱਮ. ਨੇ ਕਰਵਾਇਆ ਸੀ ਬੈਂਸ 'ਤੇ ਪਰਚਾ, ਹੁਣ ਐੱਸ.ਡੀ.ਐੱਮ. 'ਤੇ ਹੋ ਗਿਆ ਪਰਚਾ

Tags

ਅੱਜ ਐਡੀਸ਼ਨਲ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਾਊਾ ਜ਼ਮਾਨਤ ਦੀ ਸੁਣਵਾਈ ਹੋਈ | ਜ਼ਿਲ੍ਹਾ ਅਟਾਰਨੀ ਏ.ਐਸ.ਕਾਹਲੋਂ ਮਾਮਲੇ ਨਾਲ ਜੁੜੇ ਦਸਤਾਵੇਜ਼ ਅਤੇ ਵੀਡੀਓ ਕਲਿੱਪ ਲੈ ਕੇ ਹਾਜ਼ਰ ਹੋਏ, ਜਿੱਥੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਸਿਮਰਜੀਤ ਸਿੰਘ ਬੈਂਸ ਉੱਪਰ ਪਹਿਲਾਂ ਵੀ 10 ਦੇ ਕਰੀਬ ਮਾਮਲੇ ਦਰਜ ਹਨ | ਇਸ ਲਈ ਉਨ੍ਹਾਂ ਨੰੂ ਜ਼ਮਾਨਤ ਨਹੀਂ ਦੇਣੀ ਚਾਹੀਦੀ | ਇਸੇ ਤਰ੍ਹਾਂ ਸਿਮਰਜੀਤ ਸਿੰਘ ਬੈਂਸ ਵਲੋਂ ਚਾਰ ਵਕੀਲ ਪੇਸ਼ ਹੋਏ, ਜਿਨ੍ਹਾਂ ਨੇ ਆਪਣੇ ਬਚਾਅ 'ਚ ਦਲੀਲਾਂ ਦਿੱਤੀਆਂ |

ਇਸ ਉਪਰੰਤ ਐਡੀਸ਼ਨਲ ਸੈਸ਼ਨ ਜੱਜ ਵਲੋਂ ਅੱਜ ਸਿਮਰਜੀਤ ਸਿੰਘ ਬੈਂਸ ਦੀ ਅਗਾਊਾ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਗਈ ਅਤੇ ਅਗਲੀ ਸੁਣਵਾਈ 16 'ਤੇ ਪਾ ਦਿੱਤੀ ਗਈ | ਛਪਾਰ ਮੇਲੇ 'ਚ ਪਾਣੀ ਦਾ ਮੁੱਦਾ ਚੁੱਕਦਿਆਂ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਖੂਬ ਲਤਾੜਿਆ। ਇਸ ਮੌਕੇ ਕੀਤਾ ਜਾ ਰਹੀਆਂ ਸਿਆਸੀ ਕਾਨਫਰੰਸਾਂ ਦਾ ਬੈਂਸ ਵੱਲੋਂ ਵਿਰੋਧ ਵੀ ਕੀਤਾ ਗਿਆ। ਬੈਂਸ ਨੇ ਕਿਹਾ ਕਿ ਧਾਰਮਿਕ ਥਾਵਾਂ 'ਤੇ ਸਿਆਸੀ ਲੀਡਰ ਸਿਆਸਤ ਕਿਉਂ ਕਰਦੇ ਨੇ ਅਤੇ ਜੇਕਰ ਉਨ੍ਹਾਂ 'ਚ ਦਮ ਹੈ ਤਾਂ ਬਿਨਾਂ ਮੇਲਿਆਂ ਤੋਂ ਕਾਨਫਰੰਸਾਂ ਕਰ ਦੇ ਦਿਖਾਉਣ।