ਭਗਵੰਤ ਮਾਨ ਨੇ ਸੁਖਬੀਰ ਬਾਦਲ ਦਾ ਫੇਰ ਉਡਾਇਆ ਮਜ਼ਾਕ, ਬਾਦਲ ਦਾ ਮੁੰਡਾ ਵੀ ਨਹੀਂ ਛੱਡਿਆ

Tags

ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿਇੱਕ ਪਾਸੇ ਕਰਜ਼ੇ ਦੇ ਅਸਹਿ ਬੋਝ ਕਾਰਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਚੌਥੀ ਪੀੜ੍ਹੀਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਈ ਪਈ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇਪ੍ਰਕਾਸ਼ ਸਿੰਘ ਬਾਦਲ ਆਪਣੀ ਤੀਜੀ ਪੀੜ੍ਹੀ ਦੇ ਆਪਣੇ ਦੋਹਤਿਆਂ-ਪੋਤਿਆਂ ਨੂੰ ਸਿਆਸੀਪਿੜ 'ਚ 'ਲਾਂਚ' ਕਰਨ ਲੱਗੇ ਹੋਏ ਹਨ। ਭਗਵੰਤ ਮਾਨ ਇੱਥੇ ਵਿਧਾਨ ਸਭਾ ਹਲਕਾ ਦਾਖਾ 'ਚ ਪੈਂਦੇ ਪ੍ਰਸਿੱਧ ਛਪਾਰ ਮੇਲੇ ਦੌਰਾਨ ਆਮਆਦਮੀ ਪਾਰਟੀ ਵੱਲੋਂ ਆਯੋਜਿਤ 'ਪੰਜਾਬ ਬੋਲਦਾ ਹੈ' ਪ੍ਰਭਾਵਸ਼ੈਲੀ ਰੈਲੀ ਨੂੰ ਸੰਬੋਧਨ ਕਰਰਹੇ ਹਨ।

ਮਾਨ ਨੇ ਕਰਜ਼ੇ ਕਾਰਨ ਬਰਨਾਲਾ ਦੇ ਪਿੰਡ ਭੌਤਨਾ 'ਚ ਇੱਕ ਪਰਿਵਾਰ ਦੇ ਪੰਜਵੇਂਮੈਂਬਰ ਅਤੇ ਚੌਥੀ ਪੀੜੀ ਦੇ ਵਾਰਸ ਲਵਪ੍ਰੀਤ (23) ਵੱਲੋਂ ਕਰਜ਼ੇ ਕਾਰਨ ਆਤਮ ਹੱਤਿਆਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਪਟਨ-ਬਾਦਲਾਂ ਨੂੰ ਜੇਕਰ ਲੋਕਾਂ ਦੇ ਧੀਆਂ-ਪੁੱਤਾਂਦਾ ਵੀ ਆਪਣੀ-ਪੀੜ੍ਹੀ ਦੇ ਵਾਰਿਸਾਂ ਵਾਂਗ ਫ਼ਿਕਰ ਹੁੰਦਾ ਤਾਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਦੇ ਹਾਲਤ ਇੰਨੇ ਬਦਤਰ ਨਾ ਹੁੰਦੇ। ਭਗਵੰਤ ਮਾਨ ਨੇ ਕਿਹਾ ਕਿ ਅੱਜ ਆਮ ਲੋਕਾਂ 'ਤੇ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਇੰਜ ਅੱਗੇ ਵੱਧਰਿਹਾ ਹੈ ਜਿਵੇਂ ਕੋਈ ਖ਼ਾਨਦਾਨੀ ਬਿਮਾਰੀ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੁਰਦੀ ਜਾਂਦੀ ਹੈ।