ਬੱਤੀ ਮਰੋੜ ਕੇ ਲੈਣ ਵਾਲੇ ਬਿਆਨ ਤੇ ਗੁਰਦਾਸ ਮਾਨ ਨੇ ਤੋੜੀ ਚੁੱਪੀ

ਪੰਜਾਬੀ ਗਾਇਕੀ ਦਾ ਬਾਬਾ ਬੋਹੜ, ਗੁਰਦਾਸ ਮਾਨ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਏਰਪੋਰਟ ਤੇ ਪੰਜਾਬ ਉੱਤਰਦਿਆਂ ਹੀ ਗੁਰਦਾਸ ਮਾਨ ਨੂੰ ਪੱਤਰਕਾਰਾਂ ਨੇ ਘੇਰ ਲਿਆ। ਪਹਿਲਾਂ ਨੇ ਮਾਨ ਨੇ ਕੁੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਜਿਨ੍ਹਾਂ ਮਰਜ਼ੀ ਵਿਰੋਧ ਹੋਈ ਜਾਵੇ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ। ਬੱਤੀ ਵਾਲੇ ਬਿਆਨ ਬਾਰੇ ਪੁੱਛਣ ਤੇ ਗੁਰਦਾਸ ਮਾਨ ਨੇ ਕਿਹਾ ਕਿ ਬੱਤੀ ਤਾਂ ਗੱਡੀ ਤੇ ਵੀ ਲੱਗੀ ਹੁੰਦੀ ਹੈ।

ਗੁਰਦਾਸ ਮਾਨ ਦੇ ਬੀਤੇ ਦਿਨੀ ਹਿੰਦੀ ਬੋਲੀ ਦੇ ਹੱਕ ਵਿਚ ਦਿਤੇ ਬਿਆਨ ਸਦਕਾ ਵਿਸ਼ਵ ਪੱਧਰ ਤੇ ਵੱਸਦੇ ਪੰਜਾਬੀ ਭਾਈਚਾਰੇ ਨੇ ਇਸ ਗਾਇਕ ਦਾ ਵਿਰੋਧ ਕੀਤਾ ਨਾਲ ਹੀ ਸਟੇਜ ਤੋਂ ਇਸ ਗਾਇਕ ਨੇ ਅੱਤ ਦੀ ਮੰਦੀ ਸ਼ਬਦਾਵਲੀ ਬੋਲੀ ਹੈ ,ਉਸ ਸਦਕਾ ਹਰ ਕੋਈ ਗੁਰਦਾਸ ਮਾਨ ਜੋ ਨਕੋਦਰ ਦੇ ਇੱਕ ਪੀਰ ਬਾਬੇ ਦੀ ਗੱਦੀ ਦਾ ਮਜੌਰ ਵੀ ਦੱਸਦੇ ਹਨ ,ਜਿਸ ਸਦਕਾ ਪਹਿਲਾਂ ਹੀ ਕਾਫੀ ਨੌਜਵਾਨ ਸੂਟੇ ਵਾਲ ਬਾਬੇ ਦੇ ਚੇਲੇ ਬਣਾ ਛੱਡੇ ਹਨ,ਜਿਸ ਦਾ ਧਾਰਮਿਕ,ਸਮਾਜਿਕ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਰੱਜ ਕੇ ਨਿੰਦਾ ਕੀਤੀ ਹੈੋ।