ਕੋਲ ਜ਼ਮੀਨ ਵੀ ਨਹੀੰ ਪਰ ਫਿਰ ਵੀ ਨੀਉਜ਼ੀਲੈਂਡ ਛੱਡ ਆਇਆ ਪੰਜਾਬ

Tags

ਇਹ ਗੱਲ ਚਿੱਟੇ ਦਿਨ ਵਾਂਗ ਸੱਚ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿਚ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਕੋਈ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ ,ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ। ਹਾਲਾਤ ਹੀ ਉਸਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ,ਭਾਵੇਂ ਉਹ ਵੱਧ ਪੜ੍ਹੀ ਹੈ ਭਾਂਵੇਂ ਘੱਟ,ਉਹ ਪੇਂਡੂ ਹੈ ਜਾਂ ਸ਼ਹਿਰੀ,ਅੱਜ ਸਭ ਦੀ ਮਾਨਸਿਕਤਾ ਕਿਸੇ ਵੀ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਦੀ ਬਣੀ ਹੋਈ ਹੈ।

ਇੱਥੋਂ ਤੱਕ ਕਿ ਇਕ ਵੀ ਨੌਜਵਾਨ ਇੱਥੇ ਰਹਿਣ ਲਈ ਤਿਆਰ ਨਹੀਂ। ਮੰਨ ਲਉ ਜੇਕਰ ਕਿਸੇ ਦੇਸ਼ ਦੀ ਸਰਕਾਰ ਇਹ ਕਹਿ ਦੇਵੇ ਕਿ ਐਨੇ ਘੰਟਿਆਂ ਵਿਚ ਜਿਹੜਾ ਸਾਡੇ ਦੇਸ਼ ਵਿਚ ਆ ਗਿਆ ,ਪੱਕਾ ਤਾਂ ਲੋਕ ਰੋਡਵੇਜ਼ ਦੀ ਬੱਸ ਵਾਂਗੂ ਜ਼ਹਾਜ਼ ਦੇ ਖੰਭਾਂ ਤੇ ਚੜ੍ਹਕੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਭਾਵੇਂ ਸਾਹਮਣੇ ਮੌਤ ਖੜ੍ਹੀ ਨਜ਼ਰ ਆਉਂਦੀ ਹੋਵੇ। ਇਹ ਇਕ ਗੰਭੀਰ ਸਮੱਸਿਆ ਹੈ,ਜਿਸਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੈ। ਇਸੇ ਲਾਲਸਾ ਅਧੀਨ ਹੀ ਨੌਜਵਾਨ ਧੜਾਧੜ ਸਟੱਡੀ ਦੇ ਆਧਾਰ ਤੇ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਨਿੱਕਲ ਗਏ ਹਨ। ਜਿਹਨਾ ਦਾ ਭਵਿੱਖ ਉੱਥੇ ਵੀ ਧੁੰਦਲਾ ਨਜ਼ਰ ਆ ਰਿਹਾ ਹੈ।