ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਮਾਮਲਾ ਹੁਣ ਹਾਈਕੋਰਟ ਤੱਕ ਪਹੁੰਚ ਚੁੱਕਿਆ ਹੈ। ਦਸ ਦਈਏ ਕਿ ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਨੇ ਕੋਰਟ ਚ ਪੁਲਿਸ ਖਿਲਾਫ ਪਟੀਸ਼ਨ ਦਰਜ ਕਰਵਾਈ ਹੈ। ਇਸ ਮਾਮਲੇ ਤੇ ਪ੍ਰਿੰਸ ਰੰਧਾਵਾ ਦਾ ਕਹਿਣਾ ਹੈ ਕਿ ਜ਼ਮਾਨਤੀ ਕਾਗਜ਼ਾਤ ਹੋਣ ਦੇ ਬਾਵਜੁਦ ਪੁਲਿਸ ਨੇ ਜਾਣ ਬੁੱਝ ਕੇ ਰੰਮੀ ਰੰਧਾਵਾ ਨੂੰ ਜੇਲ੍ਹ ਦੇ ਅੰਦਰ ਰੱਖਿਆ। ਇਹਨਾਂ ਹੀ ਦੋਵਾਂ ਨੇ ਇਕ ਦੂਜੇ ਨੂੰ ਮਿਲਣ ਦਾ ਸਮਾਂ ਵੀ ਤੈਅ ਕੀਤਾ। ਜਿਸ ਤੋਂ ਬਾਅਦ ਬੀਤੇ ਦਿਨ ਉਹ ਦੋਨੋ ਮੁਹਾਲੀ ਦੇ 88 ਸੈਕਟਰ ਤੇ ਇਕੱਠੇ ਵੀ ਹੋਏ ਪਰ ਪੁਲਿਸ ਨੇ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ ਲਿਆ।
ਜਦਕਿ ਰੰਮੀ ਰੰਧਾਵਾ ਨੂੰ ਪੁਲਿਸ ਨੇ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਸੀ। ਇਸ ਦੌਰਾਨ ਪੁਲਿਸ ਦੇ ਸਾਹਮਣੇ ਐਲੀ ਮਾਂਗਟ ਦੇ ਸਮਰਥਕਾਂ ਨੇ ਗੋਲੀਆਂ ਵੀ ਚਲਾਈਆਂ ਜੋ ਕਿ ਇਕ ਤਰ੍ਹਾਂ ਦੀ ਗੁੰਡਾਗਰਦੀ ਦੀ ਝਲਕ ਦੇਖਣ ਨੂੰ ਮਿਲੀ। ਕਾਬਿਲੇਗੌਰ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਸੋਸ਼ਲ ਮੀਡੀਆ ਤੇ ਇਕ ਦੂਜੇ ਦੇ ਨਾਲ ਬਹਿਸ ਕਰ ਰਹੇ ਸੀ।