ਬਿਨਾਂ ਕੱਟੇ ਗੰਢੇ ਕੱਢ ਰਹੇ ਨੇ ਲੋਕਾਂ ਦੇ ਹੰਝੂ

Tags

ਪਿਆਜ ਦੀਆਂ ਕੀਮਤਾਂ ਇੱਕ ਵਾਰ ਫੇਰ ਆਮ ਆਦਮੀ ਦੇ ਹੰਝੂ ਕੱਢ ਰਹੀਆਂ ਹਨ। ਪਿਛਲੇ ਇੱਕ ਮਹੀਨੇ ਦੌਰਾਨ ਪਿਆਜ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ। ਇਸ ਦੌਰਾਨ ਪਿਆਜ ਦੇ ਭਾਅ ਵਿੱਚ 75 ਫੀਸਦੀ ਤੋਂ ਵੀ ਜ਼ਿਆਦਾ ਦੀ ਤੇਜ਼ੀ ਵੇਖੀ ਗਈ ਹੈ। ਫੁਟਕਰ ਕੀਮਤਾਂ ਵਧ ਕੇ 50 ਰੁਪਏ ਪ੍ਰਤੀ ਕਿੱਲੋ ਪਹੁੰਚ ਗਈਆਂ ਹਨ। ਪਹਿਲਾਂ ਲੁਧਿਆਣਾ ਵਿੱਚ ਪਿਆਜ ਦੀ ਕੀਮਤ 10 ਰੁਪਏ ਪ੍ਰਤੀ ਕਿੱਲੋ ਸੀ ਪਰ ਹੁਣ ਇਹ 50 ਰੁਪਏ ਪ੍ਰਤੀ ਹੋ ਗਈ ਹੈ।

ਪਿਛਲੇ ਪੰਜ ਦਿਨਾਂ ਅੰਦਰ ਹੀ 20 ਫੀਸਦੀ ਤੋਂ ਜ਼ਿਆਦਾ ਉਛਾਲ ਆਇਆ ਹੈ। ਪਿਆਜ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਇਸ ਦੀ ਪੂਰਤੀ ਵਿੱਚ ਕਮੀ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟਰ, ਕਰਨਾਟਕ ਤੇ ਮੱਧ ਪ੍ਰਦੇਸ਼ ਵਿੱਚ ਬਾਰਸ਼ ਕਰਕੇ ਫਸਲ ਵਿੱਚ ਕਮੀ ਆਈ ਹੈ। ਨਮੀ ਦੀ ਵਜ੍ਹਾ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ।