ਗੁਰਦਾਸ ਮਾਨ ਦੀ ਇੱਕ ਹੋਰ ਕਰਤੂਤ ਆਈ ਸਾਹਮਣੇ, ਕਹਿੰਦਾ ਬੱਤੀ ਮਰੋੜ ਕੇ

ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕੈਨੇਡਾ ਵਿਚ ਇਕ ਸ਼ੋਅ ਦੌਰਾਨ ਵਿਰੋਧ ਹੋਇਆ। ਇਥੇ ਸ਼ੋਅ ਵਿਚ ਕੁਝ ਲੋਕਾਂ ਨੇ ਗੁਰਦਾਸ ਮਾਨ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਸਟੇਜ ਵੱਲ ਕੁਝ ਸੁੱਟਿਆ। ਜਿਸ ਦਾ ਮਾਨ ਨੇ ਜਵਾਬ ਦਿੰਦੇ ਹੋਏ ਆਖਿਆ ਹੈ ਕਿ ਮੈਂ ਆਪਣੇ ਆਪ ਨੂੰ ਕਦੇ ਦਾ ਮਾਰ ਦਿੱਤਾ ਹੈ ਤੇ ਤੁਸੀਂ ਹੁਣ ਮੁਰਦਾਬਾਦ ਦੇ ਨਾਅਰੇ ਮਾਰ ਰਹੇ ਹੋ। ਦਰਅਸਲ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਪਿਛਲੇ ਦਿਨੀਂ ਇੱਕ ਭਾਸ਼ਾ, ਇਕ ਰਾਸ਼ਟਰ ਦਾ ਸੱਦਾ ਦਿੱਤਾ ਸੀ। ਇਸ ਦਾ ਪੰਜਾਬ ਵਿਚ ਵੱਡੇ ਪੱਧਰ ਉੱਤੇ ਵਿਰੋਧ ਹੋ ਰਿਹਾ ਹੈ ਪਰ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹਨ।

ਇਸ ਬਿਆਨ ਪਿੱਛੋਂ ਮਾਨ ਦੀ ਅਲੋਚਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪਤਾ ਲੱਗ ਗਿਆ ਹੈ ਅਸਲੀ ਪੰਜਾਬ ਕੌਣ ਹਨ। ਇਸ ਤੋਂ ਬਾਅਦ ਵੀ ਕੁਝ ਲੋਕ ਨਾਅਰੇਬਾਜ਼ੀ ਤੋਂ ਨਾ ਟਲੇ। ਦੱਸ ਦਈਏ ਕਿ ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਤੇ ਇੱਕ ਸਭਿਆਚਾਰ ਦੇ ਸੰਕਲਪ ਦੀ ਹਮਾਇਤ ਕਰਨ ਉੱਤੇ ਮਾਨ ਦਾ ਵਿਰੋਧ ਹੋ ਰਿਹਾ ਹੈ। ਗੁਰਦਾਸ ਮਾਨ ਦੇ ਇਸ ਬਿਆਨ ਦੀ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਵੱਲੋਂ ਵੀ ਅਲੋਚਨਾ ਕੀਤੀ ਜਾ ਰਹੀ ਹੈ।