ਗੁਰਦਾਸ ਮਾਨ ਦੇ ਭਰਾ ਨੇ ਦੇ ਦਿੱਤਾ ਨਵਾਂ ਹੀ ਬਿਆਨ

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬਿਆਨ ਤੋਂ ਬਾਦ ਹਰ ਪਾਸੇ ਗੁਰਦਾਸ ਮਾਨ ਲਈ ਲੋਕਾਂ ਵਿੱਚ ਗੁੱਸਾ ਨਜ਼ਰ ਆ ਰਿਹਾ ਹੈ। ਪਰ ਇਹਨਾਂ ਸਭ ਦੇ ਬਾਵਜੂਦ ਪੰਜਾਬੀ ਮਾਂ ਬੋਲੀ ਦੀ ਸ਼ੇਵਾ ਕਰਨ ਦਾ ਦਾਵਾ ਕਰਨ ਵਾਲੇ ਮਾਨ ਸਾਹਿਬ ਨੇ ਨਾਂ ਤਾਂ ਆਪਣੀ ਗਲਤੀ ਮੰਨੀ ਹੈ ਅਤੇ ਨਾਂ ਹੀ ਉਸਦੀ ਮਾਫੀ ਮੰਗੀ ਹੈ। ਪਰ ਹੁਣ ਇੱਕ ਹੋਰ ਵੀਡਿਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜੋ ਗੁਰਦਾਸ ਮਾਨ ਦੇ ਭਰਾ ਦੀ ਹੈ। ਇਸ ਵਿੱਚ ਗੁਰਦਾਸ ਮਾਨ ਦੇ ਭਰਾ ਆਪਣੇ ਭਰਾ ਦੀ ਗਲਤੀ ਨੂੰ ਮੰਨਣ ਦੀ ਬਿਜਾਏ ਮੀਡੀਆ ਨੂੰ ਹੀ ਖਰੀਆਂ ਸੁਣਾ ਰਹੇ ਹਨ।

ਨਾਲੇ ਉਹਨਾਂ ਇਹ ਵੀ ਕਿਹਾ ਕਿ ਲੋਕ ਬਲਦੀ ਵਿੱਚ ਅੱਗ ਪਾਉਣ ਦਾ ਕੰਮ ਨਾਂ ਕਰਨ ਬਲਕਿ ਬੈਠ ਕੇ ਮਸ਼ਲੇ ਨੂੰ ਸੁਲਝਾਉਣ ਦੀ ਕੋਸਿਸ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜਿਹੜੀਆਂ ਤੁਸੀਂ ਤਖਤੀਆਂ ਗੁਰਦਾਸ ਮਾਨ ਦੇ ਵਿਰੋਧ ਵਿੱਚ ਫੜੀਆਂ ਨੇ ਉਹਨਾਂ ਵਿਚ ਵੀ ਤੁਸੀਂ ਅੱਧੀ ਇੰਗਲਿਸ਼ ਲਿਖ ਕੇ ਵਿਰੋਧ ਕਰ ਰਹੇ ਹੋਂ ਅਤੇ ਗੱਲ ਕਰਦੇ ਹੋਂ ਪੰਜਾਬੀ ਦੀ । ਹੁਣ ਪੱਤਰਕਾਰ ਅਤੇ ਹੋਰ ਵੀ ਕਈ ਇਹ ਕਹਿੰਦੇ ਫਿਰਦੇ ਨੇ ਕਿ ਗੁਰਦਾਸ ਮਾਨ ਰਾਜਨੀਤੀ ਕਰਦਾ ਹੈ ਇਸ ਲਈ ਉਹਨਾਂ ਕਿਹਾ ਕਿ ਰਾਜਨੀਤੀ ਕਰਨੀਂ ਹੁੰਦੀ ਤਾ ਬਹੁਤ ਪਹਿਲਾਂ ਹੀ ਕਰ ਲੈਂਦੇ ।