ਕੇਜਰੀਵਾਲ ਨੇ ਫੇਰ ਕਰਤੇ ਅਜਿਹਾ ਕੰਮ ਕਿ ਲੋਕ ਕਰ ਰਹੇ ਨੇ ਵਾਹ ਵਾਹ

Tags

ਪਿਆਜ਼ ਦੀਆਂ ਵਧਦੀਆਂ ਕੀਮਤਾਂ ਉੱਤੇ ਕਾਬੂ ਪਾਉਣ ਤੇ ਲੋਕਾਂ ਨੂੰ ਰਾਹਤ ਦੇਣ ਲਈ ਅੱਜ ਸਨਿੱਚਰਵਾਰ ਤੋਂ ਕੇਜਰੀਵਾਲ ਸਰਕਾਰ ਖ਼ੁਦ ਪਿਆਜ਼ ਵੇਚੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਸਰਕਾਰ ਲੋਕਾਂ ਨੂੰ 23 ਰੁਪਏ 90 ਪੈਸੇ ਪ੍ਰਤੀ ਕਿਲੋਗ੍ਰਾਮ ਪਿਆਜ਼ ਉਪਲਬਧ ਕਰਵਾਏਗੀ। ਸਰਕਾਰ ਪੰਜ ਦਿਨਾਂ ਤੱਕ ਪਿਆਜ਼ ਵੇਚਣ ਲਈ ਕੇਂਦਰ ਤੋਂ ਪਿਆਜ਼ ਖ਼ਰੀਦ ਦਾ ਹੁਕਮ ਵੀ ਜਾਰੀ ਕਰ ਚੁੱਕੀ ਹੈ। ਪਿਆਜ਼ ਰਾਸ਼ਨ ਦੀਆਂ ਦੁਕਾਨਾਂ ਤੋਂ ਇਲਾਵਾ ਮੋਬਾਇਲ ਵੈਨਾਂ ਰਾਹੀਂ ਵੇਚਿਆ ਜਾਵੇਗਾ।

ਸ੍ਰੀ ਕੇਜਰੀਵਾਲ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਦਿੱਲੀ ਵਿੱਚ ਬੀਤੇ ਕੁਝ ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋ ਗਿਆ ਹੇ। ਇਸ ਵੇਲੇ ਬਾਜ਼ਾਰ ਵਿੱਚ ਪਿਆਜ਼ 60 ਰੁਪਏ ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਰਹੇ ਹਨ। ਦਿੱਲੀ ਵਿੱਚ ਪਿਆਜ਼ ਵੇਚਣ ਲਈ ਸਰਕਾਰ ਨੇ 400 ਦੁਕਾਨਾਂ ਖੋਲ੍ਹੀਆਂ ਹਨ ਤੇ 70 ਮੋਬਾਇਲ ਵੈਨਾਂ ਤਾਇਨਾਤ ਕੀਤੀਆਂ ਹਨ। ਕੀਮਤਾਂ ਨੂੰ ਕਾਬੂ ਹੇਠ ਕਰਨ ਲਈ ਸਰਕਾਰ ਨੇ ਖ਼ੁਦ ਪਿਆਜ਼ ਵੇਚਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪਿਆਜ਼ ਵੇਚਣ ਲਈ ਕੇਂਦਰ ਸਰਕਾਰ ਤੋਂ ਰੋਜ਼ਾਨਾ ਇੱਕ ਲੱਖ ਕਿਲੋਗ੍ਰਾਮ ਪਿਆਜ਼ ਖ਼ਰੀਦਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

ਦਿੱਲੀ ਸਰਕਾਰ ਕੇਂਦਰ ਤੋਂ 15.60 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਉੱਤੇ ਪਿਆਜ਼ ਖ਼ਰੀਦ ਰਹੀ ਹੈ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਇਸ ਵਿੱਚ ਪਿਆਜ਼ ਦੀ ਢੋਆ–ਢੁਆਈ ਦੇ ਖ਼ਰਚੇ ਤੇ ਰਾਸ਼ਨ ਦੁਕਾਨਦਾਰਾਂ ਦਾ ਕਮਿਸ਼ਨ ਜੋੜ ਕੇ 23.90 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਤਿਆਰ ਹੋਈ ਹੈ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਇਹ ਪਿਆਜ਼ ਮਹਾਰਾਸ਼ਟਰ ਦੇ ਨਾਸਿਕ ਤੋਂ ਆ ਰਿਹਾ ਹੈ। ਪਿਆਜ਼ ਦਾ ਮਿਆਰ ਵਧੀਆ ਹੋਵੇ; ਇਸ ਲਈ ਦਿੱਲੀ ਸਰਕਾਰ ਨੇ ਦੋ ਅਧਿਕਾਰੀਆਂ ਦੀ ਇੱਕ ਟੀਮ ਨੂੰ ਨਾਸਿਕ ਭੇਜਿਆ ਹੈ। ਉੱਥੋਂ ਪਿਆਜ਼ ਟਰੱਕਾਂ ਵਿੱਚ ਲੱਦ ਕੇ ਦਿੱਲੀ ਲਿਆਂਦੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਨਰਾਤੇ ਸ਼ੁਰੂ ਹੋਣ ਜਾ ਰਹੇ ਹਨ; ਤਦ ਪਿਆਜ਼ ਦੀ ਕੀਮਤ ਘਟ ਜਾਂਦੀ ਹੈ ਤੇ ਫਿਰ ਉਸ ਦੀਆਂ ਕੀਮਤਾਂ ਵੀ ਘਟ ਜਾਣਗੀਆਂ।