ਅਗਲੇ ਕੁਝ ਦਿਨਾਂ ਤੱਕ ਐਨੀਆਂ ਵੱਧ ਜਾਣੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

Tags

ਸਾਊਦੀ ਅਰਬ ਦੀਆਂ ਦੋ ਤੇਲ ਰਿਫਾਇਨਰੀਆਂ ’ਤੇ ਡਰੋਨ ਹਮਲੇ ਮਗਰੋਂ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਉਧਰ ਸਰਕਾਰ, ਆਲਮੀ ਪੱਧਰ ’ਤੇ ਤੇਲ ਕੀਮਤਾਂ ’ਚ ਆਏ ਉਛਾਲ ਤੋਂ ਫ਼ਿਕਰਮੰਦ ਹੈ। ਪਹਿਲਾਂ ਹੀ ਆਰਥਿਕ ਮੰਦੀ ਨਾਲ ਜੂਝ ਰਹੀ ਸਰਕਾਰ ਲਈ ਇਹ ਨਹੀਂ ਮੁਸੀਬਤ ਹੈ। ਮੋਦੀ ਸਰਕਾਰ ਵੱਲੋਂ ਪੰਜ ਜੁਲਾਈ ਨੂੰ ਪੇਸ਼ ਕੀਤੇ ਆਮ ਬਜਟ ਮਗਰੋਂ ਤੇਲ ਕੀਮਤਾਂ ’ਚ ਇਹ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਆਰਥਿਕ ਮਾਹਿਰਾਂ ਦਾ ਮੰਗਣਾ ਹੈ ਕਿ ਅਗਲੇ ਦਿਨਾਂ ਵਿੱਚ ਪੈਟਰੋਲ-ਡੀਜ਼ਲ ਦੇ ਭਾਅ ਵਿੱਚ 5-6 ਰੁਪਏ ਦਾ ਵਾਧਾ ਹੋ ਸਕਦਾ ਹੈ।

ਸਰਕਾਰੀ ਮਾਲਕੀ ਵਾਲੀਆਂ ਤੇਲ ਫ਼ਰਮਾਂ ਵੱਲੋਂ ਪ੍ਰਾਪਤ ਸੂਚਨਾ ਮੁਤਾਬਕ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 14 ਪੈਸੇ ਪ੍ਰਤੀ ਲਿਟਰ ਦੇ ਵਾਧੇ ਨਾਲ 72.17 ਰੁਪਏ ਤੇ ਡੀਜ਼ਲ 15 ਪੈਸੇ ਦੇ ਉਛਾਲ ਨਾਲ 65.58 ਰੁਪਏ ਪ੍ਰਤੀ ਲਿਟਰ ਹੋ ਗਿਆ। ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲੇ ਮਗਰੋਂ ਇਨ੍ਹਾਂ ਤੇਲ ਪਲਾਂਟਾਂ ਦਾ ਉਤਪਾਦਨ ਲਗਪਗ ਅੱਧਾ ਰਹਿ ਗਿਆ ਹੈ। ਨਤੀਜੇ ਵਜੋਂ ਆਲਮੀ ਪੱਧਰ ’ਤੇ ਤੇਲ ਕੀਮਤਾਂ ’ਚ 20 ਫੀਸਦ ਦਾ ਉਛਾਲ ਵੇਖਣ ਨੂੰ ਮਿਲਿਆ, ਜਿਸ ਕਰਕੇ ਅੱਜ ਤੇਲ ਦੀਆਂ ਪ੍ਰਚੂਨ ਕੀਮਤਾਂ ਵਧ ਗਈਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 5 ਜੁਲਾਈ ਨੂੰ ਪੇਸ਼ ਪਲੇਠੇ ਬਜਟ ਵਿੱਚ ਈਂਧਣ ’ਤੇ ਲੱਗਦੀ ਐਕਸਾਈਜ਼ ਡਿਊਟੀ ਵਧਾਏ ਜਾਣ ਨਾਲ ਤੇਲ ਕੀਮਤਾਂ ਇੱਕ ਦਿਨ ਵਿੱਚ ਢਾਈ ਰੁਪਏ ਪ੍ਰਤੀ ਲਿਟਰ ਤਕ ਵਧ ਗਈਆਂ ਸਨ।