ਪੁਲਿਸ ਨੇ ਦੇਖੋ ਐਲੀ ਮਾਂਗਟ ਦਾ ਕੁੱਟ ਕੁੱਟ ਕੇ ਕੀ ਹਾਲ ਕੀਤਾ

Tags

ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਪਰ ਇਸ ਦੌਰਾਨ ਐਲੀ ਮਾਂਗਟ ਦੇ ਵਕੀਲ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਹਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਕ ਡਾਕਟਰਾਂ ਦੀ ਟੀਮ ਇਸਦੀ ਜਾਂਚ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ਤੇ ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਚਾਲੇ ਸ਼ਬਦੀ ਲੜਾਈ ਚਲ ਰਹੀ ਸੀ ਜਿਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਮੁਹਾਲੀ ‘ਚ ਮਿਲਣ ਦਾ ਪਲਾਨ ਬਣਾਇਆ ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਹੋਣ ਤੋਂ ਪਹਿਲਾ ਹੀ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੇ ਖਿਲਾਫ ਕਾਰਵਾਈ ਕੀਤੀ ਗਈ।

ਐਲੀ ਮਾਂਗਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਾਅਦ ਚ ਕੋਰਟ ਪੇਸ਼ ਕੀਤਾ ਗਿਆ। ਕੋਰਟ ਨੇ ਐਲੀ ਮਾਂਗਟ ਨੂੰ ਪੇਸ਼ੀ ਦੌਰਾਨ 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ। ਦਸ ਦਈਏ ਕਿ ਐਲੀ ਮਾਂਗਟ ਦੇ ਵਕੀਲ ਨੇ ਕਿਹਾ ਹੈ ਕਿ ਜੇਲ੍ਹ ਚ ਬੰਦ ਐਲੀ ਮਾਂਗਟ ਤੇ ਪੁਲਿਸ ਵੱਲੋਂ ਤਸ਼ੱਦਦ ਢਾਹਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਐਲੀ ਤੇ ਗੰਭੀਰ ਤੌਰ ਤੇ ਟਾਰਚਰ ਕੀਤਾ ਜਾ ਰਿਹਾ ਹੈ।