ਹਿੰਦੂ ਨੌਜਵਾਨ ਦਾ ਸਿੱਖਾਂ ਤੇ ਵੱਡਾ ਬਿਆਨ, 2% ਸਿੱਖਾਂ ਨੂੰ ਮਸਲਨ ਤੇ ਦਿੱਤਾ ਵੱਡਾ ਬਿਆਨ

Tags

ਸਹਿਜਧਾਰੀਆਂ ਨੂੰ ਸਿੱਖ ਸੰਸਥਾਵਾਂ ਵਿੱਚ ਵੋਟ ਦਾ ਹੱਕ ਨਾ ਦੇਣ ਸਬੰਧੀ ਗੁਰਦੁਆਰਾ ਐਕਟ ਵਿੱਚ ਤਰਮੀਮ ਦਾ ਬਿਲ ਰਾਜ ਸਭਾ ਵਿੱਚ ਪਾਸ ਹੋਣ ’ਤੇ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਨੁਮਾਇੰਦਿਆਂ ਨੇ ਇਸ ਦੀ ਸ਼ਲਾਘਾ ਕੀਤੀ ਹੈ, ਉੱਥੇ ਕੁਝ ਆਗੂਆਂ ਨੇ ਇਸ ਦੀ ਨੁਕਤਚੀਨੀ ਵੀ ਕੀਤੀ ਹੈ। ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਇਸ ਮੁੱਦੇ ਦੀ ਪਡ਼ਚੋਲ ਸਿੱਖ ਦੀ ਪਰਿਭਾਸ਼ਾ, ਪਛਾਣ, ਹੋਂਦ ਤੇ ਹੈਸੀਅਤ ਨਾਲ ਜੋਡ਼ ਕੇ ਹੀ ਕੀਤੀ ਜਾ ਸਕਦੀ ਹੈ। ਸਿੱਖ ਦਾਰਸ਼ਨਿਕ ਪ੍ਰਸੰਗ ਵਿੱਚ ‘ਸਹਿਜ’ ਪਦ ਉੱਤਮ ‘ਆਤਮਿਕ ਅਵਸਥਾ’ ਦਾ ਲਖਾਇਕ ਹੈ। ਇੱਥੇ ‘ਸਹਿਜਧਾਰੀ’ ਦੇ ਕੋਸ਼ਗਤ ਅਰਥ ਹਨ ‘ਸੌਖੀ ਰੀਤ ਅੰਗੀਕਾਰ ਕਰਨ ਵਾਲਾ’। ਸਿੱਖਾਂ ਦਾ ਇੱਕ ਅੰਗ ਜੋ ਰਹਿਤ ਨਹੀਂ ਰੱਖਦਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਧਰਮ ਗ੍ਰੰਥ ਨੂੰ ਨਹੀਂ ਮੰਨਦਾ, ਉਹ ਸਹਿਜਧਾਰੀ ਹੈ।

ਅਜੋਕੇ ਦੌਰ ਵਿੱਚ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ‘ਸਿੱਖ ਗੁਰਦੁਆਰਾ ਐਕਟ’ ਵਿੱਚ ਸਹਿਜਧਾਰੀ ਦੀ ਵਿਵਸਥਾ ਹੋਣ ਅਤੇ ਵੋਟ ਦਾ ਹੱਕ ਪ੍ਰਾਪਤ ਹੋਣ ਦਾ ਵੱਡਾ ਤਰਕ ਦਿੰਦਿਆਂ ਸ਼੍ਰੋਮਣੀ ਕਮੇਟੀ ਵਿੱਚ ਵੋਟ ਪਾਉਣ ਦਾ 2004 ਤਕ ਪ੍ਰਚੱਲਤ ਹੱਕ ਜਾਰੀ ਰੱਖਣ ਦੀ ਮੰਗ ਕੀਤੀ ਹੈ। ਸਿੱਖ ਪੰਥ ਦੀ ਨੁਮਾਇੰਦਾ ਜਮਾਤ ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਵਿੱਚ ਸਹਿਜਧਾਰੀਆਂ ਨੂੰ ਵੋਟ ਦੇ ਹੱਕ ਦੀ ਵਿਵਸਥਾ ਨਾ ਹੋਣ ਸੰਬੰਧੀ ਲਗਾਤਾਰ ਜੱਦੋਜਹਿਦ ਜਾਰੀ ਰੱਖੀ ਹੈ। ਅਕਾਲੀ ਲਹਿਰ ਦੇ ਲੰਮੇ ਸੰਘਰਸ਼ ਮਗਰੋਂ ਅੰਗਰੇਜ਼ ਸਰਕਾਰ ਦੁਆਰਾ 1 ਨਵੰਬਰ 1925 ਨੂੰ ਗੁਰਦੁਆਰਾ ਐਕਟ ਵਿੱਚ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ ਜਿਸ ਕਰਕੇ ਇਸ ਐਕਟ ਦਾ ਸਿੱਖਾਂ ਲਈ ਨਾ ਹੋਣ ਦਾ ਪ੍ਰਾਪੇਗੰਡਾ ਅਖ਼ੀਰ ਤਕ ਹੁੰਦਾ ਰਿਹਾ।