ਜੰਮੂ ਕਸ਼ਮੀਰ 'ਚ 370 ਹਟਾਏ ਜਾਣ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ 'ਤੇ ਸਿਆਸੀ ਤਕਰਾਰ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਸ਼ਮੀਰ ਦੀਆਂ ਲੜਕੀਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਖੱਟਰ ਨੇ ਕਿਹਾ ਕਿ ਧਾਰਾ 370 ਖ਼ਤਮ ਹੋਣ ਨਾਲ ਕਸ਼ਮੀਰ ਤੋਂ ਲੜਕੀਆਂ ਨੂੰ ਵਿਆਹ ਲਈ ਲਿਆਇਆ ਸਕਦਾ ਹੈ। ਇੱਕ ਪ੍ਰੋਗਰਾਮ 'ਚ ਖੱਟਰ ਨੇ ਕਿਹਾ 'ਸਾਡੇ ਮੰਤਰੀ ਓਪੀ ਧਨਖੜ ਅਕਸਰ ਕਹਿੰਦੇ ਹਨ ਕਿ ਉਹ ਬਿਹਾਰ ਤੋਂ 'ਬਹੂ' ਲਿਆਉਗੇ।ਹੁਣ ਇਨੀਂ ਦਿਨੀਂ ਲੋਕ ਕਹਿ ਰਹੇ ਹਨ ਕਿ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ। ਹੁਣ ਅਸੀਂ ਕਸ਼ਮੀਰ ਤੋਂ ਬਹੂ ਲਿਆਵਾਂਗੇ।
ਇਸ ਤੋਂ ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਬੀਜੇਪੀ ਵਿਧਾਇਕ ਵਿਕਰਮ ਸੈਣੀ ਨੇ ਹੁਣ ਧਾਰਾ 370 ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਦੇਸ਼ ਦੇ ਮੁਸਲਮਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਹ ਹੁਣ ਬਿਨ੍ਹਾਂ ਕਿਸੇ ਡਰ ਦੇ ਗੋਰੀ ਕਸ਼ਮੀਰੀ ਲੜਕੀਆਂ ਨਾਲ ਵਿਆਹ ਕਰਾ ਸਕਦੇ ਹਨ।ਇਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬੀਜੇਪੀ ਦੇ ਕੁਆਰੇ ਨੇਤਾ ਵੀ ਹੁਣ ਕਸ਼ਮੀਰ ਜਾ ਕੇ ਉੱਥੇ ਪਲਾਟ ਖਰੀਦ ਸਕਦੇ ਹਨ ਅਤੇ ਵਿਆਹ ਕਰਾ ਸਕਦੇ ਹਨ।