ਦਿੱਲੀ 'ਚ 5 ਲੱਖ ਰੁਪਏ 'ਚ ਬੱਚੇ ਵੇਚਣ ਮਾਮਲੇ 'ਚ ਹੋਇਆ ਹੋਸ਼ ਉਡਾਓ ਖੁਲਾਸਾ

Tags

ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੱਚੇ ਚੁੱਕਣ ਵਾਲਿਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਇਨ੍ਹਾਂ ਲੋਕਾਂ ਤੇ ਬੱਚੇ ਚੁੱਕਣ ਦੇ ਸ਼ੱਕ ਹੋਣ ਤੋ ਲੋਕ ਇਹਨਾਂ ਦੀ ਮਾਰ ਕੁਟਾਈ ਕਰਦੇ ਨੇ। ਅਜਿਹਾ ਹੀ ਬੀਤੇ ਦਿਨੀ ਫਾਜ਼ਿਲਕਾ ਦੇ ਕੁਝ ਨੌਜਵਾਨਾਂ ਨਾਲ ਹੋਇਆ ਜਿਨ੍ਹਾਂ ਦੀ ਵੀਡੀਓ ਕਾਫੀ ਵਾਇਰਲ ਹੋ ਗਈ। ਇਸ ਵੀਡੀਓ ਵਿੱਚ ਕੁਝ ਨੌਜਵਾਨਾਂ ਦੀ ਬੂਰੀ ਤਰ੍ਹਾਂ ਕੁੱਟ ਮਾਰ ਹੋ ਰਹੀ ਹੈ ਅਤੇ ਬਾਅਦ ਵਿੱਚ ਉਹ ਬੱਚੇ ਚੁੱਕਣ ਦੀ ਗੱਲ ਵੀ ਕਬੂਲ ਰਹੇ ਨੇ। ਪਰ ਹੁਣ ਇਸ ਵੀਡੀਓ ਵਿੱਚ ਕੁੱਟ ਖਾ ਰਹੇ ਨੌਜਵਾਨ ਮੀਡੀਆ ਸਾਹਮਣੇ ਆਏ ਨੇ।

ਉਨ੍ਹਾਂ ਨੇ ਉਨ੍ਹਾਂ ਨੂੰ ਕੁੱਟਣ ਵਾਲੇ ਵਿਅਕਤੀਆਂ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਰਜ਼ ਕਰਵਾਈ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਨਾਲ ਦੇ ਪਿੰਡ ਦੇ ਕੁਝ ਬੰਦੇ ਹੀ ਉਨ੍ਹਾਂ ਨੂੰ ਇਹ ਸਭ ਬੋਲਣ ਲਈ ਮਜ਼ਬੂਰ ਕਰ ਰਹੇ ਸੀ। ਇਸ ਵੀਡੀਓ ਵਿੱਚ ਵਿੱਕੀ ਨਾਮ ਦਾ ਇੱਕ ਮੁੰਡਾ ਦਿਖਾਈ ਦੇ ਰਿਹਾ ਜਿਸ ਨੇ ਫੋਨ ਤੇ ਇੱਕ ਕੁੜੀ ਨਾਲ ਗੱਲ ਕੀਤੀ ਸੀ ਪਰ ਅਸਲ ਵਿੱਚ ਉਹ ਕੁੜੀ ਉਸ ਦੀ ਮੰਗੇਤਰ ਹੈ।